650 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਦੋ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।

Two arrested along with 650 grams of heroin and a car

ਲੁਧਿਆਣਾ : ਸੁਨੇਹਦੀਪ ਸ਼ਰਮਾ ਮਾਨਯੋਗ ਏ.ਆਈ.ਜੀ., ਐੱਸ.ਟੀ.ਐੱਫ ਲੁਧਿਆਣਾ ਰੇਂਜ ਜੀ ਨੇ ਦੱਸਿਆ ਕਿ (IPS ਹਰਪ੍ਰੀਤ ਸਿੰਘ ਸਿੱਧੂ ਮਾਨਯੋਗ ਸਪੈਸ਼ਲ ਡੀ.ਜੀ.ਪੀ., ਐੱਸ.ਟੀ.ਐੱਫ ਚੀਫ ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਮਿਤੀ 07.06.2022 ਤੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੱਲ ਮਿਤੀ 14.07.2022 ਨੂੰ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ INSP ਹਰਬੰਸ ਸਿੰਘ ਇੰਚਾਰਜ STF ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ ਦੇ ਸਬੰਧ ਵਿੱਚ ਫਲਾਵਰ ਚੌਕ ਦੁੱਗਰੀ ਏਰੀਆ ਥਾਣਾ ਸਦਰ ਲੁਧਿਆਣਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਅਜੇਪਾਲ ਸਿੰਘ (ਉਮਰ ਕਰੀਬ 34 ਸਾਲ) ਪੁੱਤਰ ਮਨਜੀਤ ਸਿੰਘ ਵਾਸੀ ਗਲੀ ਨੰ.28 ਕੋਟ ਮੰਗਲ ਸਿੰਘ ਥਾਣਾ ਡਵੀਜ਼ਨ ਨੰ.6 ਲੁਧਿਆਣਾ ਅਤੇ ਰੱਜਤ ਅਰੋੜਾ (ਉਮਰ ਕਰੀਬ 50 ਸਾਲ) ਪੁੱਤਰ ਹਰਬੰਸ ਲਾਲ ਵਾਸੀ ਮਾਣਕ ਇੰਨਕਲੇਵ ਥਾਣਾ ਸਦਰ ਲੁਧਿਆਣਾ, ਜਿੰਨਾ ਦੇ ਬਰਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਾਫੀ ਮੁਕੱਦਮੇ ਦਰਜ ਹਨ।

ਜੋ ਕਾਫੀ ਸਮੇਂ ਤੋਂ ਰਲ ਕੇ ਹੈਰੋਇੰਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਹਨ। ਜਿੰਨਾ ਨੇ ਮਕਾਨ ਨੰ.105/1 ਮਾਣਕ ਇੰਨਕਲੇਵ ਥਾਣਾ ਸਦਰ ਲੁਧਿਆਣਾ ਤੋਂ ਹੋਂਡਾ ਸਿਟੀ ਕਾਰ ਨੰਬਰ PB-10FP-2570 ਰੰਗ ਸਿਲਵਰ ਪਰ ਸਵਾਰ ਹੋ ਕੇ ਅਪਣੇ ਗ੍ਰਾਹਕਾਂ ਨੂੰ ਹੈਰੋਇੰਨ ਦੀ ਸਪਲਾਈ ਦੇਣ ਲਈ ਲੁਧਿਆਣਾ ਸਾਇਡ ਨੂੰ ਜਾਣਾ ਹੈ। ਜਿਸ ਤੇ SI ਰਾਮਪਾਲ ਨੇ ASI ਪਰਮਜੀਤ ਸਿੰਘ ਪਾਸ ਹੋਈ ਮੁਖਬਰੀ ਦੇ ਅਧਾਰ ਪਰ ਮੁਖਬਰੀ ਪੱਕੀ ਅਤੇ ਭਰੋਸੇਯੋਗ ਹੋਣ ਪਰ ਦੋਵੇਂ ਅਰੋਪੀਆਂ ਦੇ ਬਰਖਿਲਾਫ ਮੁਕੱਦਮਾ ਨੰ.157 ਮਿਤੀ 14.07.2022 ਜੁਰਮ 21, 29 NDPS Act ਥਾਣਾ ਐੱਸ.ਟੀ.ਐੱਫ ਫੇਸ-4 ਮੋਹਾਲੀ ਜ਼ਿਲ੍ਹਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾ ਕੇ ਮੁਖਬਰ ਦੀ ਇਤਲਾਹ ਮੁਤਾਬਿਕ ਅਰੋਪੀਆਨ ਅਜੇਪਾਲ ਸਿੰਘ ਅਤੇ ਰੱਜਤ ਅਰੋੜਾ ਉੱਕਤਾਨ ਨੂੰ ਮਕਾਨ ਨੰ.105/1 ਮਾਣਕ ਇੰਨਕਲੇਵ ਥਾਣਾ ਸਦਰ ਲੁਧਿਆਣਾ ਨੇੜੇ ਗਲੀ ਵਿੱਚੋਂ ਸਮੇਤ ਹੋਂਡਾ ਸਿਟੀ ਕਾਰ ਨੰਬਰੀ ਉੱਕਤ ਦੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਅਜੇ ਕੁਮਾਰ ਪੀ.ਪੀ.ਐਸ/ ਉੱਪ ਕਪਤਾਨ ਪੁਲਿਸ/ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾ ਕੇ ਜਦੋਂ ਉਹਨਾਂ ਦੀ ਹਾਜਰੀ ਵਿੱਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਅਰੋਪੀਆਂ ਦੇ ਕਬਜਾ ਵਿੱਚਲੀ ਕਾਰ ਵਿੱਚੋਂ 650 ਗ੍ਰਾਮ ਹੈਰੋਇਨ ਬ੍ਰਾਮਦ ਹੋਈ।

ਦੌਰਾਨੇ ਪੁੱਛ ਗਿੱਛ ਅਰੋਪੀ ਅਜੇਪਾਲ ਸਿੰਘ ਉੱਕਤ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਜਿਸ ਨੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਦੇ ਦਰਜ ਹਨ। ਮੁਲਜ਼ਮ ਰੱਜਤ ਅਰੋੜਾ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ।ਜਿਸ ਨੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾਂ ਵੀ 6 ਮੁਕੱਦਮੇ ਨਸ਼ਾ ਤਸਕਰੀ, ਆਬਕਾਰੀ ਐਕਟ ਅਤੇ ਹੋਰ ਸੰਗੀਨ ਜੁਰਮਾਂ ਦੇ ਦਰਜ ਹਨ। ਜਿੰਨਾ ਨੇ ਦੱਸਿਆ ਕਿ ਉਹ ਖੁਦ ਵੀ ਹੈਰੋਇੰਨ ਦੇ ਨਸ਼ੇ ਦਾ ਸੇਵਨ ਕਰਨ ਦੇ ਆਦੀ ਹਨ।

ਜਿੰਨਾ ਨੇ ਦੱਸਿਆ ਕਿ ਉਹ ਕਰੀਬ 6/7 ਸਾਲਾਂ ਤੋਂ ਨਸ਼ਾ ਤਸਕਰੀ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਹਨ। ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਲੰਮੀ ਪੁੱਛ-ਗਿੱਛ ਕਰਕੇ ਇਹਨਾਂ ਦੇ ਗ੍ਰਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।