ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ : ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ

ਏਜੰਸੀ

ਖ਼ਬਰਾਂ, ਪੰਜਾਬ

ਰੁਪਿੰਦਰਜੀਤ ਦਾ ਕਹਿਣਾ ਹੈ ਕਿ ਉਹ ਇਸ ਰਾਸ਼ੀ ਨਾਲ ਜਿਥੇ ਆਪਣੇ ਬੱਚਿਆਂ ਆਪਣੇ ਪ੍ਰਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ

PHOTO

 

ਗੁਰਦਾਸਪੁਰ : ਜੇ ਹੋਵੇ ਪਰਮਾਤਮਾ ਦੀ ਨਜ਼ਰ ਸਵੱਲੀ ਤਾਂ ਪਲਾਂ ਵਿਚ ਹੀ ਫਰਸ਼ ਤੋਂ ਅਰਸ਼ 'ਤੇ ਪਹੁੰਚਣ 'ਚ ਕੁਝ ਪਲ ਹੀ ਲੱਗਦੇ ਹਨ। ਅਜਿਹੀ ਤਾਜ਼ਾ ਮਿਸਾਲ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਰੁਪਿੰਦਰਜੀਤ ਸਿੰਘ ਤੋਂ ਮਿਲਦੀ ਹੈ, ਜਦੋਂ ਇਕ ਘੰਟੇ ਬਾਅਦ ਹੀ ਕਿਸਮਤ ਬਦਲਦੇ ਹੋਏ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ।

ਇਸ ਸਬੰਧੀ ਕਲਰਕ ਰੁਪਿੰਦਰਜੀਤ ਸਿੰਘ ਨੇ ਦਸਿਆ ਕਿ ਉਸ ਨੇ 12 ਵਜੇ ਦੇ ਕਰੀਬ ਜਦੋਂ ਉਹ ਬੈਂਕ 'ਚ ਡਿਊਟੀ ਕਰ ਰਿਹਾ ਸੀ ਤਾਂ ਇਕ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਿਤ 25 ਲਾਟਰੀਆਂ 6 ਰੁਪਏ ਦੇ ਹਿਸਾਬ ਨਾਲ ਲਾਟਰੀ ਦੀ ਕਾਪੀ ਖ਼ਰੀਦੀ ਅਤੇ ਕੁਝ ਸਮੇ ਬਾਅਦ ਹੀ ਉਸੇ ਲਾਟਰੀ ਏਜੇਂਟ ਦਾ ਫੋਨ ਆਇਆ ਕਿ ਉਸ ਦਾ ਪਹਿਲਾ ਇਨਾਮ ਇਕ ਕਰੋੜ ਦਾ ਲੱਗ ਗਿਆ ਹੈ | 

ਡੇਰਾ ਬਾਬਾ ਨਾਨਕ ਦੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਮੁਲਾਜ਼ਿਮ ਰੁਪਿੰਦਰਜੀਤ ਸਿੰਘ ਜੋ ਬੈਂਕ ’ਚ ਬਤੌਰ ਕਲਰਕ ਦੇ ਤੋਰ ’ਤੇ ਨੌਕਰੀ ਕਰਦਾ ਹੈ।
ਕਰੋੜਪਤੀ ਬਣ ਗਿਆ ਰੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸ਼ੌਕ ਨੇ ਉਸ ਨੂੰ ਕਰੋੜਪਤੀ ਬਣਾ ਦਿਤਾ ਹੈ। ਰੁਪਿੰਦਰ ਮੁਤਾਬਿਕ ਉਹ ਕਰੀਬ ਇਕ ਸਾਲ ਤੋਂ ਲਾਟਰੀ ਦੀ ਟਿਕਟ ਖਰੀਦ ਰਿਹਾ ਹੈ। ਅੱਜ ਵੀ ਉਸ ਦੇ ਬੈਂਕ ’ਚ ਲਾਟਰੀ ਏਜੇਂਟ ਸਵੇਰੇ ਉਸ ਨੂੰ ਲਾਟਰੀ ਦੀ ਟਿਕਟ ਵੇਚ ਕੇ ਗਿਆ। ਜਿਸ ਦਾ ਪਹਿਲਾ ਇਨਾਮ ਇਕ ਕਰੋੜ ਸੀ ਅਤੇ ਕੁਝ ਹੀ ਘੰਟੇ ਬਾਅਦ ਉਸ ਨੂੰ ਏਜੰਟ ਦਾ ਫੋਨ ਆਇਆ ਕਿ ਉਸ ਦਾ ਪਹਿਲਾ ਨੰਬਰ ਲੱਗ ਗਿਆ ਹੈ ਅਤੇ ਉਹ ਇਕ ਕਰੋੜ ਦੀ ਰਾਸ਼ੀ ਦਾ ਜੇਤੂ ਹੋ ਗਿਆ ਹੈ।

ਇਸ ਬਾਰੇ ਉਸ ਨੂੰ ਜਿਥੇ ਬੈਂਕ ’ਚ ਸਟਾਫ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਉਥੇ ਹੀ ਪ੍ਰਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਵੀ ਵਧਾਈ ਦੇ ਫੋਨ ਆ ਰਹੇ ਹਨ ਜਦਕਿ ਉਸ ਨੂੰ ਤਾਂ ਇਹ ਇਕ ਸੁਪਨੇ ਵਾਂਗ ਲੱਗ ਰਿਹਾ ਹੈ ਉਥੇ ਹੀ 

ਰੁਪਿੰਦਰਜੀਤ ਦਾ ਕਹਿਣਾ ਹੈ ਕਿ ਉਹ ਇਸ ਰਾਸ਼ੀ ਨਾਲ ਜਿਥੇ ਆਪਣੇ ਬੱਚਿਆਂ ਆਪਣੇ ਪ੍ਰਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ| ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਧਿਆਨਪੁਰ 'ਚ ਵੀ ਇਕ ਦੁਕਾਨਦਾਰ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ।