ਪਿੰਡ ਕੌਹਰੀਆਂ ਦੀ ਪੰਚਾਇਤ ਦੀ ਪਹਿਲ, ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੀ ਪਨੀਰੀ ਤੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ
ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਮਿਲ ਕੇ ਕੀਤੀ ਪਹਿਲ
File Photo
ਸੰਗਰੂਰ - ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਲਈ ਪਿੰਡ ਕੌਹਰੀਆਂ ਦੀ ਪੰਚਾਇਤ ਤੇ ਨਗਰ ਵਾਸੀਆਂ ਨੇ ਵੱਡੀ ਪਹਿਲ ਕੀਤੀ ਹੈ। ਦਰਅਸਲ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਡੇਰਾ ਬਾਬਾ ਸੁਜਾਨ ਗਿਰ ਤੇ ਬਾਬਾ ਸੰਦੀਪ ਗਿਰ ਤੋਂ ਲਗਭਗ 10 ਏਕੜ ਜ਼ਮੀਨ ਲੈ ਕੇ ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੇ ਬੀਜ ਤੇ ਹਰਾ ਚਾਰਾ ਬੀਜਿਆ ਹੈ।
ਹੁਣ ਤੱਕ ਇਸ ਜ਼ਮੀਨ 'ਤੇ 2 ਏਕੜ ਵਿਚ ਝੋਨੇ ਦਾ ਬੀਜ ਤੇ 5 ਏਕੜ ਵਿਚ ਹਰੇ ਚਾਰੇ ਲਈ ਬੀਜ ਬੀਜਿਆ ਗਿਆ ਹੈ ਤੇ ਹੋਰ 2 ਏਕੜ ਵਿਚ ਨਗਰ ਵਾਸੀਆਂ ਨੇ ਪੌਦ ਬੀਜੀ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਲ 8 ਏਕੜ ਜ਼ਮੀਨ ਹੋਰ ਪਈ ਹੈ ਤੇ ਜੇ ਕੋਈ ਦਾਨੀ ਸੱਜਣ ਝੋਨੇ ਦਾ ਬੀਜ ਜਾਂ ਫਿਰ ਕੋਈ ਹੋਰ ਪਿੰਡਾਂ ਦੀਆਂ ਪੰਚਾਇਤਾਂ ਕੋਈ ਵੀ ਮਦਦਯੋਗ ਬੀਜ ਦੇ ਸਕਦੀਆਂ ਹਨ ਜਾਂ ਬੀਜਣਾ ਚਾਹੁੰਦੀਆਂ ਹਨ ਤਾਂ ਉਹ ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ।