ਧੀ ਦੀ ਸ਼ਰਮਨਾਕ ਕਰਤੂਤ, ਅਪਣੀ ਹੀ ਬਜ਼ੁਰਗ ਮਾਂ ਨੂੰ ਫ੍ਰੈਂਚ ਬੁੱਲਡੌਗ ਤੋਂ ਵਢਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਧੀ ਜਸਪ੍ਰੀਤ ਮਾਨ ਖ਼ਿਲਾਫ਼ ਕੇਸ ਦਰਜ

photo

 

 ਮੋਹਾਲੀ: ਮੋਹਾਲੀ 'ਚ ਇਕ ਧੀ ਵਲੋਂ ਆਪਣੀ ਹੀ ਮਾਂ ਨੂੰ ਬਲਡੌਗ ਵਲੋਂ ਵਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਂ ਅਕਸਰ ਆਪਣੀ ਧੀ ਨੂੰ ਘਰ ਵਿਚ ਕੁੱਤਾ ਰੱਖਣ ਲਈ ਝਿੜਕਦੀ ਸੀ। ਇਸ ਗੱਲ ਨੂੰ ਲੈ ਕੇ ਬੇਟੀ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਆਪਣੀ ਮਾਂ 'ਤੇ ਬਲਡੌਗ ਛੱਡ ਦਿਤਾ। ਜ਼ਖ਼ਮੀ ਮਾਂ ਨੇ ਸੋਹਾਣਾ ਥਾਣੇ ਵਿਚ ਆਪਣੀ ਧੀ ਦੀ ਸ਼ਿਕਾਇਤ ਦਿਤੀ ਹੈ। ਪੁਲਿਸ ਨੇ ਮੁਲਜ਼ਮ ਪੁੱਤਰੀ ਜਸਪ੍ਰੀਤ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਧੀ ਦਾ ਤਲਾਕ ਹੋ ਗਿਆ ਹੈ। ਉਹ ਆਪਣੀ ਮਾਂ ਨਾਲ ਹੀ ਰਹਿੰਦੀ ਹੈ।

ਸੋਹਾਣਾ ਪੁਲਿਸ ਅਨੁਸਾਰ 76 ਸਾਲਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਧੀ ਨੂੰ ਘਰ ਵਿੱਚ ਕੁੱਤਾ ਰੱਖਣ ਤੋਂ ਮਨ੍ਹਾ ਕਰਦੀ ਸੀ। ਇਸ ਗੱਲ ਨੂੰ ਲੈ ਕੇ ਬੇਟੀ ਉਸ 'ਤੇ ਗੁੱਸੇ ਹੋ ਗਈ। ਬਜ਼ੁਰਗ ਇੰਦਰਜੀਤ ਕੌਰ ਨੇ ਦਸਿਆ ਕਿ ਉਸ ਦੇ 4 ਬੱਚੇ ਹਨ। ਇਨ੍ਹਾਂ ਵਿਚ ਮੁਲਜ਼ਮ ਦੀ ਇਕ ਧੀ ਜਸਪ੍ਰੀਤ ਮਾਨ ਵੀ ਸ਼ਾਮਲ ਹੈ। ਜਸਪ੍ਰੀਤ ਦਾ ਆਪਣੇ ਪਤੀ ਤੋਂ ਤਲਾਕ ਹੋ ਚੁੱਕਾ ਹੈ। ਹੁਣ ਉਹ 2017 ਤੋਂ ਉਸਦੇ ਨਾਲ ਰਹਿੰਦੀ ਹੈ। ਜਸਪ੍ਰੀਤ ਕੋਲ ਇਕ ਫ੍ਰੈਂਚ ਬੁੱਲਡੌਗ ਹੈ। ਉਸ ਨੇ ਇਸ ਦਾ ਨਾਂ ਹੁੱਕਾ ਰੱਖਿਆ।

ਬਜ਼ੁਰਗ ਦਾ ਦੋਸ਼ ਹੈ ਕਿ ਉਸ ਨੇ 9 ਜੁਲਾਈ ਨੂੰ ਜਸਪ੍ਰੀਤ ਨੂੰ ਸਮਝਾਇਆ ਸੀ ਕਿ ਉਹ ਬਜ਼ੁਰਗ ਹੈ, ਇਸ ਲਈ ਘਰ ਵਿਚ ਖ਼ਤਰਨਾਕ ਕੁੱਤਾ ਨਾ ਰੱਖੇ। ਜਸਪ੍ਰੀਤ ਨੂੰ ਇਸ ਗੱਲ ਦਾ ਗੁੱਸਾ ਆ ਗਿਆ ਅਤੇ ਉਸ ਨੇ ਅਗਲੇ ਦਿਨ ਉਸ 'ਤੇ ਹੁੱਕਾ ਛੱਡ ਦਿਤਾ ਗਿਆ। ਬੁੱਲਡੌਗ ਉਸ ਨੂੰ ਵੱਢ ਲਿਆ। ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ।

10 ਕੁੱਤਿਆਂ ਦੀਆਂ ਨਸਲਾਂ ਨੂੰ ਦੁਨੀਆ ਭਰ ਵਿਚ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ, ਜਿਸ ਵਿਚ ਬੁੱਲਡੌਗ ਵੀ ਸ਼ਾਮਲ ਹੈ। ਇਸ ਸੂਚੀ ਵਿਚ ਗ੍ਰੇਟ ਡੇਨ, ਬਾਕਸਰ, ਜਰਮਨ ਸ਼ੈਫਰਡ ਵੀ ਸ਼ਾਮਲ ਹਨ। ਪਿਟ ਬੁੱਲ ਸਪੀਸੀਜ਼ ਦੇ ਕੁੱਤਿਆਂ ਨੂੰ ਸਭ ਤੋਂ ਖਤਰਨਾਕ ਅਤੇ ਹਮਲਾਵਰ ਨਸਲ ਮੰਨਿਆ ਜਾਂਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਇਨ੍ਹਾਂ ਕੁੱਤਿਆਂ ਦੇ ਪਾਲਣ 'ਤੇ ਪਾਬੰਦੀ ਹੈ। ਉਨ੍ਹਾਂ ਦੇ ਹਮਲੇ ਨੂੰ ਰੋਕਣ ਲਈ ਬਿਹਤਰ ਸਿਖਲਾਈ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।