Bathinda News : ਬਠਿੰਡਾ ਪ੍ਰਸ਼ਾਸਨ ਵੱਲੋਂ ਹੁਣ ਆਟੋ ਚਾਲਕਾਂ ਦਾ ਕਰਵਾਇਆ ਜਾਵੇਗਾ ਡੋਪ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਆਟੋ ਚਾਲਕਾਂ ਨੇ ਵੀ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਡੋਪ ਟੈਸਟ ਹੋਣਾ ਲਾਜ਼ਮੀ ਹੈ।

ਬਠਿੰਡਾ ਪ੍ਰਸ਼ਾਸਨ ਵੱਲੋਂ ਹੁਣ ਆਟੋ ਚਾਲਕਾਂ ਦਾ ਕਰਵਾਇਆ ਜਾਵੇਗਾ ਡੋਪ ਟੈਸਟ

 Bathinda News in Punjabi : ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਆਟੋ ਚਾਲਕਾਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਟਰੈਫਿਕ ਪੁਲਿਸ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਮੇਅਰ ਦੁਬਾਰਾ ਇੱਕ ਮੀਟਿੰਗ ਕੀਤੀ ਗਈ ਸੀ। ਉਸ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਬਠਿੰਡਾ ਸ਼ਹਿਰ ’ਚ ਚੱਲਣ ਵਾਲੇ ਆਟੋ ਚਾਲਕਾਂ ਦੇ ਰਜਿਸਟਰੇਸ਼ਨ ਹੋਵੇਗੀ ਅਤੇ ਸਾਰਿਆਂ ਦੇ ਡੋਪ ਟੈਸਟ ਕੀਤੇ ਜਾਣਗੇ। ਜਿਹੜੇ ਡੋਪ ਟੈਸਟ ’ਚੋਂ ਫੇਲ੍ਹ ਹੋਣਗੇ ਉਹਨਾਂ ਨੂੰ ਆਟੋ ਚਲਾਨ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਨਸ਼ੇ ਦੇ ਰੋਕਥਾਮ ਲੱਗੇਗਾ ਤੇ ਸ਼ਹਿਰ ’ਚ ਲੁੱਟ ਪਾੜ ਦੀ ਘਟਨਾਵਾਂ ’ਚ ਵੀ ਕਮੀ ਆਵੇਗੀ।  

 ਬਠਿੰਡਾ ਦੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਨਾਲ ਖਾਸ ਗੱਲਬਾਤ ਦੇ ਦੌਰਾਨ ਉਸਨੇ ਕਿਹਾ ਕਿ ਸ਼ਹਿਰ ਨੂੰ ਟਰੈਫਿਕ ਮੁਕਤ ਅਤੇ ਨਸ਼ਾ ਮੁਕਤ ਕਰਨ ਵਾਸਤੇ ਇਹ ਪੰਜਾਬ ’ਚ ਸਭ ਤੋਂ ਪਹਿਲਾ ਸ਼ੁਰੂਆਤ ਬਠਿੰਡੇ ’ਚ ਕੀਤੀ ਗਈ ਹੈ। ਜਿਸ ਦੀ ਆਟੋ ਚਾਲਕਾਂ ਨੇ ਵੀ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਡੋਪ ਟੈਸਟ ਹੋਣਾ ਲਾਜ਼ਮੀ ਹੈ।

(For more news apart from  Bathinda administration will now conduct dope test of auto drivers News in Punjabi, stay tuned to Rozana Spokesman)