ਮੁੜ Majithia ਦੀ Amritsar ਰਿਹਾਇਸ਼ ’ਤੇ Vigilance ਵਲੋਂ Raid
ਭਾਰੀ ਮਾਤਰੀ ’ਚ ਪੁਲਿਸ ਜਵਾਨ ਤਾਇਨਾਤ
Vigilance Raid Majithia's Amritsar Residence Again Latest News in Punjabi ਅੰਮ੍ਰਿਤਸਰ : ਬਿਕਰਮ ਮਜੀਠੀਆ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਉਨ੍ਹਾਂ ਦੀਆਂ ਮੁਸ਼ਕਲਾਂ ’ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਅੰਮ੍ਰਿਤਸਰ ’ਚ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਮੁੜ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਵਿਜੀਲੈਂਸ ਦੀ ਟੀਮ ਨੇ ਇਕ ਵਾਰ ਫਿਰ ਛਾਪੇਮਾਰੀ ਕੀਤੀ ਹੈ ਤੇ ਮਜੀਠੀਆ ਦੀ ਕੋਠੀ ਦੇ ਬਾਹਰ ਭਾਰੀ ਮਾਤਰਾ ਵਿਚ ਪੁਲਿਸ ਦੀ ਤਾਇਨਾਤ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਘਰ ਵਿਚ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਪਹੁੰਚ ਕੀਤੀ, ਜਿਸ ਦੇ ਤਹਿਤ ਪੁਲਿਸ ਨੇ ਘਰ ਨੂੰ ਜਾਣ ਵਾਲੇ ਰਸਤਿਆਂ ’ਤੇ ਬੈਰੀਕੇਡਿੰਗ ਕਰ ਕੇ ਇਲਾਕਾ ਸੀਲ ਕਰ ਦਿਤਾ ਹੈ।
ਦੱਸ ਦਈਏ ਕਿ ਬੀਤੀ 25 ਜੂਨ ਨੂੰ ਵੀ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੀ ਕੋਠੀ ’ਤੇ ਛਾਪੇਮਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਹਾਲੀ ਲੈ ਗਈ ਸੀ।
(For more news apart from Vigilance Raid Majithia's Amritsar Residence Again Latest News in Punjabi stay tuned to Rozana Spokesman.)