ਅਜ਼ਾਦੀ ਦਿਹਾੜਾ: ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਝੰਡਾ ਤੇ ਗੁਬਾਰੇ, ਲਿਖਿਆ ਸੀ 'I love pakistan'
ਸੁਲਤਾਨਪੁਰ ਲੋਧੀ ਪੁਲਿਸ ਨੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਸੁਲਤਾਨਪੁਰ ਲੋਧੀ (ਚੰਦਰਾ ਮਾਰੀਆ) - ਅੱਜ ਦੇਸ਼ ਦਾ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਦੌਰਾਨ ਕਈ ਸ਼ਰਾਰਤੀ ਅਨਸਰ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਚਲਦੇ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਖੇਤਾਂ ਵਿਚੋਂ ਪਾਕਿਸਤਾਨੀ ਝੰਡਾ ਤੇ ਹਰੇ ਰੰਗ ਦੇ ਗ਼ੁਬਾਰੇ ਮਿਲੇ ਹਨ। ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਦਾ ਇੱਕ ਕਿਸਾਨ ਜਦੋਂ ਆਪਣੇ ਖੇਤਾਂ ਵਿਚ ਫਸਲ ਦੇਖਣ ਗਿਆ ਤਾਂ ਉਸ ਨੇ ਝੋਨੇ ਦੇ ਉੱਪਰ ਪਿਆ ਹਰੇ ਰੰਗ ਦਾ ਕੱਪੜਾ ਦੇਖਿਆ ਤਾਂ ਉਹਨਾਂ ਵੱਲੋਂ ਜਦੋਂ ਉਸ ਨੂੰ ਉੱਥੋਂ ਹਟਾਉਣ ਲਈ ਚੱਕਿਆਂ ਤਾਂ ਉਹ ਪਾਕਿਸਤਾਨ ਦਾ ਝੰਡਾ ਨਿਕਲਿਆ
ਜਿਸ ਨਾਲ ਕੁਝ ਗ਼ੁਬਾਰੇ ਵੀ ਮਿਲੇ ਜਿਨ੍ਹਾਂ ਤੇ 'I love pakistan' ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੁਢਲੀ ਜਾਣਕਾਰੀ ਮੁਤਾਬਕ ਇਵੇਂ ਲਗਦਾ ਹੈ ਕਿ ਜਿਵੇਂ ਅੱਜ ਸਾਡਾ ਅਜ਼ਾਦੀ ਦਿਵਸ ਹੈ ਕੱਲ੍ਹ ਪਾਕਿਸਤਾਨ ਦੀ ਸੀ ਤਾਂ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਆਪਣਾ ਅਜ਼ਾਦੀ ਦਿਵਸ ਮਨਾਉਂਦੇ ਸਮੇ ਇਹ ਗ਼ੁਬਾਰੇ ਛੱਡੇ ਗਏ ਹੋਣ ਜੋ ਹਵਾ ਨਾਲ ਇੱਥੇ ਪਹੁੰਚੇ ਹੋਣ
ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੁਤਾਬਕ ਵੀ ਇਹ ਕੋਈ ਸਾਜਿਸ਼ ਜਾ ਘਟਨਾ ਨਹੀਂ ਜਾਪ ਰਹੀ ਸਿਰਫ਼ ਪਾਕਿਸਤਾਨ ਦੇ ਅਜ਼ਾਦੀ ਦਿਵਸ ਨਾਲ ਸੰਬੰਧਤ ਛੱਡੇ ਗ਼ੁਬਾਰੇ ਹੋ ਸਕਦੇ।