ਮੁਹਾਲੀ 'ਚ ਕੌਮੀ ਇਨਸਾਫ ਮੋਰਚਾ ਨੇ ਕੱਢਿਆ ਰੋਸ ਮਾਰਚ, ਸੁਰੱਖਿਆ ਵਿਚ ਭਾਰੀ ਪੁਲਿਸ ਫੋਰਸ ਤੈਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਸ ਮਾਰਚ ਵਾਈਪੀਐਸ ਚੌਕ ਤੋਂ ਸ਼ੁਰੂ ਹੋ ਕੇ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦਾ ਹੋਇਆ ਵਾਪਸ ਵਾਈਪੀਐਸ ਚੌਕ ’ਤੇ ਪਹੁੰਚ ਕੇ ਸਮਾਪਤ ਹੋਇਆ

PHOTO

 

ਚੰਡੀਗੜ੍ਹ : ਪਿਛਲੇ ਕਰੀਬ 7 ਮਹੀਨਿਆਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਮੋਹਾਲੀ ਵਿਚ ਕੌਮੀ ਇਨਸਾਫ਼ ਮੋਰਚਾ ਨੇ ਪ੍ਰਦਰਸ਼ਨ ਕੀਤਾ । ਉਨ੍ਹਾਂ ਦਾ ਰੋਸ ਮਾਰਚ ਵਾਈਪੀਐਸ ਚੌਕ ਤੋਂ ਸ਼ੁਰੂ ਹੋ ਕੇ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦਾ ਹੋਇਆ ਵਾਪਸ ਵਾਈਪੀਐਸ ਚੌਕ ’ਤੇ ਪਹੁੰਚ ਕੇ ਸਮਾਪਤ ਹੋਇਆ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।

ਇਹ ਵੀ ਪੜ੍ਹੋਬਰਨਾਲਾ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਹੋਈ ਮੌਤ, 2 ਹੋਏ ਗੰਭੀਰ ਜਖ਼ਮੀ

ਕੌਮੀ ਇਨਸਾਫ਼ ਮੋਰਚਾ ਨੇ 15 ਅਗਸਤ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਪਰ 14 ਅਗਸਤ ਦੀ ਰਾਤ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਆਪਣਾ ਫ਼ੈਸਲਾ ਵਾਪਸ ਲੈ ਲਿਆ। ਪੁਲਿਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਕਾਰੀ ਵਾਈਪੀਐਸ ਚੌਕ ਤੋਂ ਰਵਾਨਾ ਹੋਇਆ, ਸੈਕਟਰ 51-52 ਸਰਕਲ ਵਿਚੋਂ ਲੰਘਿਆ ਅਤੇ ਸੈਕਟਰ 51-52 ਦੇ ਲਾਈਟ ਪੁਆਇੰਟ ਤੋਂ ਪੈਟਰੋਲ ਪੰਪ ਵੱਲ ਮੁੜ ਗਿਆ।

ਇਹ ਵੀ ਪੜ੍ਹੋ: ਲੁਧਿਆਣਾ ਹਸਪਤਾਲ ਰੌਲਾ ਪਾਉਣ ਤੋਂ ਰੋਕਣ 'ਤੇ ਨੌਜਵਾਨਾਂ ਨੇ ASI ਅਤੇ ਹੈੱਡ ਕਾਂਸਟੇਬਲ ਤੇ ਕੀਤਾ ਹਮਲਾ 

ਉਪਰੰਤ ਮੁਹਾਲੀ ਫੇਜ਼ 4 ਅਤੇ ਮੁਹਾਲੀ ਫੇਜ਼ 5 ਦੀਆਂ ਲਾਈਟਾਂ ਤੋਂ ਹੁੰਦੇ ਹੋਏ ਏਅਰਪੋਰਟ ਰੋਡ ਅਤੇ ਉਥੋਂ ਗੁਰਦੁਆਰਾ ਸਿੰਘ ਸ਼ਹੀਦਾਂ ਰਾਹੀਂ ਵਾਪਸ ਵਾਈ.ਪੀ.ਐਸ.ਚੌਕ ਮੁੜ ਗਿਆ। ਇਸ ਰੂਟ ਤੋਂ ਇਲਾਵਾ ਸ਼ਹਿਰ ਵਿਚ ਕਿਤੇ ਵੀ ਧਰਨਾਕਾਰੀਆਂ ਨੂੰ ਧਰਨਾ ਨਹੀਂ ਦਿਤਾ ਜਾ ਰਿਹਾ। ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਨੂੰ ਲੈ ਕੇ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ।