ਸ਼ੱਕ ਕਾਰਨ ਗਰਭਵਤੀ ਮਹਿਲਾ ਦਾ ਕਤਲ, ਪਤੀ ਤੇ ਜੇਠ ਨੇ ਲਾਸ਼ ਖੇਤਾਂ ਵਿਚ ਸੁੱਟੀ 

ਏਜੰਸੀ

ਖ਼ਬਰਾਂ, ਪੰਜਾਬ

ਥਾਣਾ ਕਬਰਵਾਲਾ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ramandeep Kaur

 

ਸ੍ਰੀ ਮੁਕਤਸਰ ਸਾਹਿਬ - ਸਥਾਨਕ ਜ਼ਿਲ੍ਹੇ ਦੇ ਪਿੰਡ ਰੱਤਾ ਟਿੱਬਾ ਵਿਚ ਇੱਕ ਗਰਭਵਤੀ ਮਹਿਲਾ ਦਾ ਉਸ ਦੇ ਪਤੀ ਅਤੇ ਜੇਠ ਨੇ ਕਤਲ ਕਰ ਦਿੱਤਾ। ਦੋਵੇਂ ਉਕਤ ਔਰਤ ਦੇ ਚਰਿੱਤਰ 'ਤੇ ਸ਼ੱਕ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਥਾਣਾ ਕਬਰਵਾਲਾ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਕਾਲਾ ਸਿੰਘ ਵਾਸੀ ਪਿੰਡ ਬਸਤੀ ਗੋਨਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 15 ਸਾਲ ਪਹਿਲਾਂ ਮਨਪ੍ਰੀਤ ਸਿੰਘ ਨਾਲ ਹੋਇਆ ਸੀ ਜਿਸ ਤੋਂ ਉਸ ਦੇ 2 ਬੱਚੇ ਹਨ ਅਤੇ ਉਸ ਦੇ ਹੁਣ ਵੀ ਬੱਚਾ ਹੋਣ ਵਾਲਾ ਸੀ। ਉਸ ਦਾ ਜੀਜਾ ਮਨਪ੍ਰੀਤ ਸਿੰਘ ਉਸ ਦੀ ਭੈਣ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਕਿ ਉਸ ਦੇ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਮਨਪ੍ਰੀਤ ਸਿੰਘ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ, ਰਮਨਦੀਪ ਨਾਲ ਲੜਦੇ ਰਹਿੰਦੇ ਸਨ। 12 ਅਗਸਤ ਨੂੰ ਪੀੜਤਾ ਨੇ ਭੈਣ ਨਾਲ ਸੰਪਰਕ ਕੀਤਾ, ਪਰ ਕੁਝ ਪਤਾ ਨਹੀਂ ਲੱਗਾ।        

ਮੰਗਲਵਾਰ ਨੂੰ ਜਦੋਂ ਉਹ ਘਰ ਪਹੁੰਚਿਆ ਤਾਂ ਪਤਾ ਲੱਗਾ ਕਿ ਰਮਨਦੀਪ ਦਾ ਕਤਲ ਕਰ ਕੇ ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਗਈ ਸੀ ਫਿਰ ਪੀੜਤ ਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਚ ਦਿੱਤੀ ਤਾਂ ਟੀਮਾਂ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ।