Ludhiana News : ਪੰਜਾਬੀ ਗਾਇਕ ਮਨਕੀਰਤ ਔਲਖ ਪਹੁੰਚੇ ਲੁਧਿਆਣਾ ,ਬਾਈਕ ਰੈਲੀ ਕੱਢ ਕੇ ਮਨਾਇਆ ਆਜ਼ਾਦੀ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਸ਼ਹੀਦਾਂ ਦੀ ਯਾਦ 'ਚ ਅੱਜ ਦੀ ਬਾਇਕ ਰਾਈਡਿੰਗ

Punjabi singer Mankirat Aulakh

Ludhiana News : ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਲੁਧਿਆਣਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਇਸ ਦੌਰਾਨ ਗਾਇਕ ਦੇ ਨਾਲ ਲੁਧਿਆਣਾ ਤੋਂ ਕਰੀਬ 400 ਬਾਈਕ ਰਾਈਡਰਾਂ ਦੀ ਟੀਮ ਵੀ ਸੀ। ਜਿਨ੍ਹਾਂ ਨੇ ਪੂਰੇ ਸਾਊਥ ਸਿਟੀ ਵਿਚ ਘੁੰਮ ਕੇ ਤਿਰੰਗਾ ਝੰਡਾ ਫਹਿਰਾਇਆ ਅਤੇ ਸਲਾਮੀ ਦਿੱਤੀ।

ਜਾਣਕਾਰੀ ਦਿੰਦਿਆਂ ਗਾਇਕ ਮਨਕੀਰਤ ਓਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਈਕ ਰਾਈਡਰਾਂ ਦੀ ਇਕ ਸੰਸਥਾ 'ਡਿਫਰੈਂਟ ਕਾਇਨਡ ਆਫ ਰਾਈਡਰਜ਼' ਵੱਲੋਂ ਬਾਈਕ ਰੈਲੀ ਲਈ ਸੱਦਾ ਦਿੱਤਾ ਗਿਆ ਹੈ। ਬਾਈਕ ਰੈਲੀ ਵਿਚ ਖਾਸ ਤੌਰ 'ਤੇ ਹਾਰਲੇ-ਡੇਵਿਡਸਨ ਬਾਈਕ ਸ਼ਾਮਲ ਹਨ। ਅੱਜ ਬਾਈਕ ਸਵਾਰਾਂ ਨੂੰ ਸਮਝਾਇਆ ਗਿਆ ਹੈ ਕਿ ਉਹ ਬਿਨਾਂ ਸੁਰੱਖਿਆ ਦੇ ਬਾਈਕ ਨਾ ਚਲਾਉਣ। ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰੋ।

ਸ਼ਹੀਦਾਂ ਨੂੰ ਕੀਤਾ ਗਿਆ ਨਮਨ 

ਮਨਕੀਰਤ ਨੇ ਕਿਹਾ ਕਿ ਅੱਜ ਰੈਲੀ ਦਾ ਪੂਰਾ ਚੱਕਰ ਲਗਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ। ਇਹ ਸੁਤੰਤਰਤਾ ਦਿਵਸ ਦਾ ਤਿਉਹਾਰ ਹੈ। ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਉਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ।

ਮਨਕੀਰਤ ਨੇ ਦੱਸਿਆ ਕਿ ਉਸਨੂੰ ਵੀ ਬਾਇਕ ਰਾਈਡਿੰਗ ਕਾਫ਼ੀ ਪਸੰਦ ਹੈ। ਬਾਈਕ ਰਾਈਡਰਾਂ ਨੇ ਲਗਭਗ 15 ਤੋਂ 20 ਕਿਲੋਮੀਟਰ ਤੱਕ ਰਾਈਡਿੰਗ ਕਰਕੇ ਅਜ਼ਾਦੀ ਦਿਵਸ ਨੂੰ ਵੱਖਰੇ ਤਰੀਕੇ ਨਾਲ ਮਨਾਇਆ।