ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰਖਾਬ ਸਿੰਘ ਦੀ ਵਿਸ਼ੇਸ਼ ਰੀਪੋਰਟ

ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕ

ਪੰਜਾਬ ਦੇ ਪਾਣੀਆਂ ਨੂੰ ਨਜ਼ਰ ਲਗਦੀ ਜਾ ਰਹੀ ਹੈ। ਪਾਣੀ ਦਾ ਪੱਧਰ ਉਹ ਬਹੁਤ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਦੋਸ਼ ਵੀ ਕਿਸਾਨਾਂ ਦੇ ਸਿਰ 'ਤੇ ਲਗਦਾ ਹੈ। ਪਰ ਜੇਕਰ ਅਸੀਂ ਪੰਜਾਬ ਦੇ ਪਾਣੀਆਂ ਜਾਂ ਭੂਮੀ ਦੀ ਸੰਭਾਲ ਦੀ ਗੱਲ ਕਰ ਲਈਏ ਤਾਂ ਭੂਮੀ ਤੇ ਜਲ ਸੰਭਾਲ ਵਿਭਾਗ ਵਲੋਂ ਇਕ ਨਵਾਂ ਉਪਰਾਲਾ ਵਿਢਿਆ ਗਿਆ ਹੈ ਜਿਸ ਕਰ ਕੇ ਪਾਣੀਆਂ ਦੇ ਸਰੋਤਾਂ ਨੂੰ ਬਚਾਇਆ ਜਾ ਰਿਹਾ ਹੈ। ਅਸੀਂ ਦਲ ਸਿੰਘ ਵਾਲਾ ਪਿੰਡ ਵਿਚ ਗਏ ਜਿਥੇ ਇਕ ਤਲਾਬ ਤੋਂ ਸਿੰਜਾਈ ਲਈ ਪਾਣੀ ਵਰਤਿਆ ਜਾ ਰਿਹਾ ਹੈ। ਇਸ ਤਲਾਬ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਖੇਤਾਂ ਵਿਚ ਪਾਈਪਾਂ ਪਾਈਆਂ ਗਈਆਂ ਹਨ ਅਤੇ ਇਹ ਪਾਣੀ ਸਿੰਜਾਈ ਦੇ ਲਾਇਕ ਬਣਾ ਕੇ ਕਿਵੇਂ ਸਿੰਜਾਈ ਦੇ ਲਈ ਵਰਤਿਆ ਜਾਂਦਾ ਹੈ। ਪਹਿਲਾਂ ਇਹ ਪਾਣੀ ਫ਼ਾਲਤੂ ਚਲਾ ਜਾਂਦਾ ਸੀ ਪਰ ਇਸ ਪਾਣੀ ਨੂੰ ਫ਼ਾਲਤੂ ਨਾ ਦਿਤਾ ਜਾਣ ਗਿਆ ਸਗੋਂ ਇਸ ਦੀ ਵਰਤੋਂ ਸਿੰਜਾਈ ਲਈ ਵਰਤਿਆ ਜਾ ਰਿਹਾ ਹੈ।

ਮੈਂ ਮੰਡਲ ਭੂਮੀ ਰਖਿਆ ਅਫ਼ਸਰ, ਫਰੀਦਕੋਟ ਭੂਮੀ ਤੇ ਜਲ ਸੰਭਾਲ ਵਿਭਾਗ ਵਿਜੈ ਕੁਮਾਰ ਸਿੰਗਲਾ ਕੋਲੋਂ ਪੁਛਿਆ ਕਿ ਪੀ.ਐਮ.ਕੇ.ਐਸ.ਵਾਈ. ਪਿੰਡ ਦਲ ਸਿੰਘ ਵਾਲਾ ਤਹਿਸੀਲ ਅਤੇ ਜ਼ਿਲ੍ਹਾ ਫ਼ਰੀਦਕੋਟ ਸੂਰਜੀ ਊਰਜਾ ਦੀ ਵਰਤੋਂ ਨਾਲ ਕਿਵੇਂ ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਦੋ ਛੱਪੜਾਂ ਨੂੰ ਸੂਰਜੀ ਊਰਜਾ ਦੀ ਵਰਤੋਂ ਕਰਦੇ ਹੋਏ ਪਾਣੀ ਦੀ ਸਿੰਜਾਈ ਕੀਤੀ ਜਾਂਦੀ ਹੈ। ਇਸ ਦੇ ਨਾ ਵੇਖਣ ਦਾ ਮੁੱਦਾ ਇਹ ਹੈ ਕਿ ਇਸ ਵਿਚ ਜੋ ਵਾਧੂ ਪਾਣੀ ਹੈ ਉਸ ਨੂੰ ਮੋਘੇ ਦੇ ਪਾਣੀ ਨਾਲ ਰਲਾ ਕੇ ਵੀ ਲਾਇਆ ਜਾਂਦਾ ਹੈ ਤਾਕਿ ਪਾਣੀ ਦੀ ਪੂਰੀ ਪੂਰੀ ਵਰਤੋਂ ਕੀਤੀ ਜਾ ਸਕੇ। ਸਾਡਾ ਫ਼ਰਜ਼ ਬਣਦਾ ਹੈ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਇਸ ਨੂੰ ਧਿਆਨ ਨਾਲ ਵਰਤਿਆ ਜਾਵੇ ਤਾਕਿ ਅਸੀਂ ਪਾਣੀ ਦਾ ਬਚਾਅ ਕਰ ਸਕੀਏ।

ਤਸਵੀਰਾਂ ਤੁਸੀਂ ਵੇਖੀਆਂ ਹੀ ਨੇ ਕਿ ਕਿਵੇਂ ਤਲਾਬ ਦਾ ਪਾਣੀ ਖੇਤਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਇਥੇ ਇਕ ਮੋਟਰ ਦੀ ਜ਼ਰੂਰਤ ਸੀ ਕਿਉਂਕਿ ਪਾਣੀ ਨੂੰ ਖੇਤਾਂ ਤਕ ਪਹੁੰਚਾਉਣਾ ਸੀ। ਸੋ ਮੋਟਰ ਲਈ ਕਿਸੇ ਤੇ ਭਾਰ ਨਹੀਂ ਪਾਇਆ ਗਿਆ। ਸੋਲਰ ਪਲਾਂਟ ਲਗਾਇਆ ਗਿਆ ਹੈ ਉਸ ਸੋਲਰ ਦੀ ਊਰਜਾ ਨਾਲ ਮੋਟਰ ਚਲਦੀ ਹੈ ਅਤੇ ਖੇਤਾਂ ਤਕ ਪਾਣੀ ਪਹੁੰਚਦਾ ਹੈ।

ਉਥੇ ਹੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਹੈ, ''ਮੈਂ 5 ਕਿੱਲਿਆਂ ਦੀ ਖੇਤੀ ਕਰਦਾ ਹਾਂ। ਇਸ ਪਾਣੀ ਦੀ ਵਰਤੋਂ ਕਰਨ ਨਾਲ ਖੇਤੀ ਤੇ ਵਧੇਰੇ ਅਸਰ ਪਿਆ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਾਣੀ ਦੀ ਵਰਤੋਂ ਕਰਨ ਨਾਲ ਰੇਅ ਆਦਿ ਪਾਉਣ ਦੀ ਵੀ ਲੋੜ ਨਹੀਂ ਪੈਂਦੀ। ਇਸ ਪ੍ਰਾਜੈਕਟ ਨਾਲ ਉਨ੍ਹਾਂ ਨੂੰ ਵਧੇਰੇ ਫ਼ਾਇਦਾ ਹੋਇਆ ਹੈ।
ਨਾਲ ਹੀ ਪਿੰਡ ਦੇ ਸਰਪੰਚ ਗੁਰਮੀਤ ਦਾ ਕਹਿਣਾ ਇਸ ਸਹੂਲਤ ਨਾਲ ਪਿੰਡ ਵਾਸੀ ਵਧੇਰੇ ਖ਼ੁਸ਼ ਹਨ। ਉਨ੍ਹਾਂ ਕਿਹਾ, ''ਜਿਥੇ ਹੋਰਨਾਂ ਪਿੰਡਾਂ ਛੱਪੜਾਂ ਦਾ ਬਹੁਤ ਬੁਰਾ ਹਾਲ ਹੈ ਪਰ ਸਾਡੇ ਪਿੰਡ ਵਿਚ ਲੋਕ ਛੱਪੜਾਂ ਕਾਰਨ ਮੱਛੀਆਂ ਬਹੁਤ ਰੱਖਦੇ ਹਨ ਅਤੇ ਮੱਛੀਆਂ ਨੂੰ ਵੀ ਤਾਜ਼ਾ ਪਾਣੀ ਮਿਲਦਾ ਹੈ ਤੇ ਕਿਸਾਨਾਂ ਨੂੰ ਇਸ ਨਾਲ ਸਹੂਲਤਾਂ ਵੀ ਬਹੁਤ ਮਿਲਦੀਆਂ ਹਨ।''

ਉੱਥੇ ਹੀ ਪਿੰਡ ਵਾਸੀ ਸੁਹਜਾਦ ਦਾ ਕਹਣਾ ਹੈ ਕਿ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਸੀ ਜਿਹੜੇ ਲੋਕ ਆਸ ਪਾਸ ਰਹਿ ਰਹੇ ਸਨ ਉਨ੍ਹਾਂ ਦਾ ਜਿਊਣਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦਾ ਕਹਿਣਾ ਹੈ, ''ਮੈਂ 40 ਸਾਲ ਤੋਂ ਪਿੰਡ 'ਚ ਪਿੰਡ 'ਚ ਹੀ ਰਹਿ ਰਿਹਾ ਹਾਂ ਇਥੇ ਹੀ ਜੰਮਿਆ ਹਾਂ ਪਲਿਆ ਹਾਂ। ਛੱਪੜ ਦੇ ਹਾਲਾਤ ਪਹਿਲਾਂ ਨਾਲੋਂ ਵਧੇਰੇ ਚੰਗੇ ਹਨ। ਪਹਿਲਾਂ ਜਿੰਨੇ ਘਰ ਛੱਪੜ ਨਾਲ ਲਗਦੇ ਸਨ ਉਨ੍ਹਾਂ ਘਰਾਂ 'ਚ ਬਿਮਾਰੀਆਂ ਸਨ। ਜਦੋਂ ਤੋਂ ਮੱਛੀ ਮੋਟਰ ਪੈ ਗਈ ਇਸ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਅਤੇ ਸਾਫ਼ ਪਾਣੀ ਪਈ ਜਾਂਦਾ ਹੈ ਤੇ ਗੰਦਾ ਪਾਣੀ ਨਿਕਲੀ ਜਾਂਦਾ ਹੈ। ਫ਼ਸਲ ਨੂੰ ਇਸ ਨਾਲ 10-15 ਪ੍ਰਤੀਸ਼ਤ ਮੁਨਾਫ਼ਾ ਹੋ ਰਿਹਾ ਹੈ। ਕਿਉਂਕਿ ਇਸ ਨੂੰ ਰੇਅ ਵਾਲਾ ਪਾਣੀ ਜਾ ਰਿਹਾ ਹੈ।''

ਇਸ ਪ੍ਰਾਜੈਕਟ ਨਾਲ ਪਾਣੀ ਦੀ ਸੰਭਾਲ 75 ਫ਼ੀ ਸਦੀ ਹੋ ਰਹੀ ਹੈ ਕਿਉਂਕਿ ਇਹ ਪਾਣੀ ਖੇਤੀ ਨੂੰ ਲੱਗ ਰਿਹਾ ਹੈ। ਪਹਿਲਾਂ ਇਹ ਪਾਣੀ ਖਰਾਬ ਹੁੰਦਾ ਸੀ ਅਤੇ ਘਰਾਂ 'ਚ ਵੜ੍ਹ ਜਾਂਦਾ ਸੀ। ਹੁਣ ਇਹ ਪਾਣੀ ਮੋਘੇ ਨੂੰ ਜਾ ਰਿਹਾ ਹੈ। ਜਿਸ ਕਿਸਾਨ ਨੂੰ ਲੋੜ ਹੁੰਦੀ ਹੈ। ਉਹ ਕਿਸਾਨ ਅਪਣੀ ਫ਼ਸਲ ਨੂੰ ਲਗਾ ਲੈਂਦਾ ਹੈ।
ਪਿੰਡ ਵਾਸੀਆਂ ਅਨੁਸਾਰ ਇਹ ਛੱਪੜ ਦਾ ਪਾਣੀ ਪਹਿਲਾਂ ਬਿਮਾਰੀਆਂ ਦਾ ਘਰ ਸੀ। ਪਰ ਹੁਣ ਬਿਮਾਰੀਆਂ ਵੀ ਦੂਰ ਹੋ ਗਈਆਂ ਹਨ ਅਤੇ ਛੱਪੜ ਦਾ ਪਾਣੀ ਵੀ ਸਿੰਜਾਈ ਦੇ ਲਾਇਕ ਹੋ ਗਿਆ ਹੈ। ਸਿੰਜਾਈ ਦੇ ਨਾਲ ਨਾਲ ਜੇਕਰ ਗੱਲ ਕਰ ਲਈਏ ਤਾਂ ਇਹ ਉਹੀ ਛੱਪੜਾਂ ਦਾ ਪਾਣੀ ਹੁੰਦਾ ਹੈ ਜਿਹੜਾ ਕਿ ਬਹੁਤ ਗੰਦਲਾ ਅਤੇ ਫ਼ਾਲਤੂ ਹੁੰਦਾ ਹੈ ਪਰ ਇਸ ਫਾਲਤੂ ਪਾਣੀ ਨੂੰ ਸਿੰਚਾਈ ਦੇ ਲਾਈਕ ਬਣਾ ਕੇ ਖੇਤਾਂ ਦੇ ਵਿਚ ਛਡਿਆ ਗਿਆ ਹੈ ਅਤੇ ਲੋਕਾਂ ਤੇ ਕਿਸਾਨਾਂ ਦੀ ਜੇਬ ਤੇ ਭਾਰ ਘਟਿਆ ਸਗੋਂ ਜੇਬ ਭਰਦੀ ਨਜ਼ਰ ਆ ਰਹੀ ਹੈ।