ਲੋਪੋਕੇ 'ਚ ਨੌਜਵਾਨ ਦੀ ਗਲਾ ਘੁੱਟ ਕੇ ਹਤਿਆ

ਏਜੰਸੀ

ਖ਼ਬਰਾਂ, ਪੰਜਾਬ

ਲੋਪੋਕੇ 'ਚ ਨੌਜਵਾਨ ਦੀ ਗਲਾ ਘੁੱਟ ਕੇ ਹਤਿਆ

image

ਅੰਮ੍ਰਿਤਸਰ, 14 ਸਤੰਬਰ (ਪ.ਪ.) : ਲੋਪੋਕੇ ਥਾਣੇ ਅਧੀਨ ਪੈਂਦੇ ਕੋਲੇਵਾਲ ਪਿੰਡ ਵਿਚ ਕੁੱਝ ਲੋਕਾਂ ਨੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ (30) ਦੀ ਗਲਾ ਘੁੱਟ ਕੇ ਹਤਿਆ ਕਰ ਦਿਤੀ। ਗੁਰਮੀਤ ਦੀ ਲਾਸ਼ ਪਿੰਡ ਦੇ ਬਾਹਰੋਂ ਨਿਕਲਣ ਵਾਲੀ ਡਰੇਨ ਦੇ ਕੰਢੇ ਮਿਲੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਦਿਤਾ ਹੈ। ਥਾਣਾ ਇੰਚਾਰਜ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦਸਿਆ ਕਿ ਅਣਪਛਾਤੇ ਹਤਿਆਰਿਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਪਰਵਾਰ ਦੇ ਸਾਰੇ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਕੋਲੇਵਾਲ ਪਿੰਡ ਵਾਸੀ ਤਰਲੋਕ ਸਿੰਘ ਨੇ ਲੋਪੋਕੇ ਥਾਣੇ ਦੀ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦਾ ਭਤੀਜਾ ਗੁਰਮੀਤ ਸਿੰਘ ਰਾਜ ਮਿਸਤਰੀ ਦਾ ਕੰਮ ਸਿੱਖ ਰਿਹਾ ਸੀ। ਅਕਸਰ ਉਹ ਪਿੰਡ ਵਿਚ ਹੀ ਰਹਿਣ ਵਾਲੇ ਬਲਬੀਰ ਸਿੰਘ ਨਾਲ ਦਿਹਾੜੀ ਕਰਨ ਜਾਇਆ ਕਰਦਾ ਹੈ। ਸ਼ਨਿੱਚਰਵਾਰ ਨੂੰ ਵੀ ਉਹ ਰੋਜਾਨਾ ਦੀ ਤਰ੍ਹਾਂ ਰਾਜ ਮਿਸਤਰੀ ਬਲਬੀਰ ਸਿੰਘ ਦੇ ਨਾਲ ਚਲਾ ਗਿਆ ਪਰ ਰਾਤ ਵਾਪਸ ਨਹੀਂ ਆਇਆ। ਤਰਲੋਕ ਸਿੰਘ ਨੇ ਦਸਿਆ ਐਤਵਾਰ ਨੂੰ ਉਨ੍ਹਾਂ ਨੇ ਅਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਗੁਰਮੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿਤੀ। ਉਨ੍ਹਾਂ ਨੂੰ ਕਿਸੇ ਨੇ ਦਸਿਆ ਕਿ ਗੁਰਮੀਤ ਸਿੰਘ ਦੀ ਲਾਸ਼ ਪਿੰਡ ਦੇ ਬਾਹਰੋਂ ਨਿਕਲਣ ਵਾਲੇ ਡਰੇਨ ਕੰਢੇ ਪਈ ਹੋਈ ਹੈ, ਉਹ ਤੁਰਤ ਘਟਨਾ ਸਥਾਨ 'ਤੇ ਪੁੱਜੇ। ਲਾਸ਼ ਦੇ ਗਲੇ 'ਚ ਪਰਨਾ ਪਿਆ ਹੋਇਆ ਸੀ। ਗੁਰਮੀਤ ਦੇ ਦੋਵੇਂ ਹੱਥ ਆਪਸ ਵਿਚ ਬੱਝੇ ਸਨ।