ਮਿਹਨਤਾਂ ਨੂੰ ਰੰਗ ਭਾਗ: ਕਾਨੂੰਨ ਦੀ ਆਨਲਾਈਨ ਪੜ੍ਹਾਈ ਕਰਕੇ ਕੈਨੇਡੀਅਨ ਵਕੀਲ ਬਣਿਆ ਨਾਭੇ ਦਾ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਘਰ ‘ਚ ਜਨਮ ਲੈਣ ਦੇ ਬਾਵਜੂਦ ਨੌਜਵਾਨ ਨੇ ਹਾਸਲ ਕੀਤਾ ਮੁਕਾਮ

Preetinder Singh

 

ਨਾਭਾ (ਐਸ ਕੇ ਸ਼ਰਮਾ) ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਆਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਮੁਸ਼ੱਕਤ ਦੇ ਨਾਲ ਅਜਿਹਾ ਹੀ ਮੁਕਾਮ ਹਾਸਲ ਕੀਤਾ ਹੈ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤਇੰਦਰ ਸਿੰਘ ਭੰਦੋਹਲ ਨੇ, ਜਿਸ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ (Nabha's young man becomes a Canadian lawyer after studying law online)  ਨਾਮ ਰੋਸ਼ਨ ਕੀਤਾ ਹੈ।

 

 

ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਇੰਦਰ ਸਿੰਘ ਭੰਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੀਤਇੰਦਰ ਸਿੰਘ ਭੰਦੋਹਲ ਕੈਨੇਡੀਅਨ ਵਕੀਲ ਨੇ ਕਿਹਾ ਕਿ ਮੈਨੂੰ ਆਨਲਾਈਨ (Nabha's young man becomes a Canadian lawyer after studying law online)  ਪੜ੍ਹਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਇਹ ਮੁਕਾਮ ਹਾਸਲ ਕਰਨ ਲਈ ਮੈਨੂੰ ਰਾਤ ਦੇ ਸਮੇਂ ਅੱਠ-ਅੱਠ ਘੰਟੇ ਦੀਆਂ ਆਨਲਾਈਨ ਕਲਾਸਾਂ ਲਗਾਉਣੀਆਂ ਪਈਆਂ ਅਤੇ ਦਿਨ ਰਾਤ ਇੱਕ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।

   ਹੋਰ ਵੀ ਪੜ੍ਹੋ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ: ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

 

 

ਮੇਰੀ ਖ਼ੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ। ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਹੁਣ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਵਿਚ ਜਾ ਕੇ ਫਰੀ ਸੈਮੀਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗਾ। ਉਨ੍ਹਾਂ ਪੰਜਾਬ ਦੇ ਮਾੜੇ ਸਿਸਟਮ ਦੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਹੀ ਚੰਗੀਆਂ ਨੌਕਰੀਆਂ ਦੇ ਸਾਧਨ ਹੋਣ ਤਾਂ ਕੋਈ ਵੀ ਵਿਦੇਸ਼ੀ ਧਰਤੀ ਵੱਲ (Nabha's young man becomes a Canadian lawyer after studying law online)  ਨੌਜਵਾਨ ਰੁੱਖ ਨਹੀਂ ਕਰੇਗਾ।

 

 

 

ਇਸ ਮੌਕੇ ਪ੍ਰੀਤਇੰਦਰ ਦੇ ਪਿਤਾ ਗਿਆਨ ਸਿੰਘ ਜੋ ਕਿ ਨਾਭਾ ਬਾਰ ਐਸੋਸੀਏਸ਼ਨ (Nabha's young man becomes a Canadian lawyer after studying law online)  ਦੇ ਪ੍ਰਧਾਨ ਵੀ ਹਨ, ਉਨਾਂ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਮੈਂ ਨਾਭਾ ਬਾਰ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।

   ਹੋਰ ਵੀ ਪੜ੍ਹੋ: ਅਨਿਲ ਵਿਜ ਦਾ ਬਿਆਨ, ‘ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ, ਇਸ ਨੂੰ ਗਦਰ ਕਹੋ’ 

 

ਇਸ ਮੌਕੇ ਵਕੀਲ ਮੋਹਨ ਲਾਲ ਵਰਮਾ ਨੇ ਕਿਹਾ ਕਿ ਇਹ ਨਾਭਾ ਬਾਰ ਐਸੋਸੀਏਸ਼ਨ ਦੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਜੋ ਸਾਡੇ ਬਾਰ ਦਾ ਮੈਂਬਰ ਕੈਨੇਡਾ ਵਿੱਚ ਵਕੀਲ ਬਣਿਆ ਹੈ। ਇਸ ਨੌਜਵਾਨ ਤੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ (Nabha's young man becomes a Canadian lawyer after studying law online)  ਮਿਲੇਗੀ। ਇਸ ਨੌਜਵਾਨ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਨਾਭਾ ਸ਼ਹਿਰ ਦਾ ਵੀ ਨਾਂਅ ਰੌਸ਼ਨ ਕੀਤਾ ਹੈ।

 

 

 

   ਹੋਰ ਵੀ ਪੜ੍ਹੋ:  ਤਾਲਿਬਾਨ ਦੀ ਬਜਾਏ ਕਿਸਾਨਾਂ ਅਤੇ ਦੇਸ਼ ਦੇ ਹੋਰ ਮੁੱਦਿਆਂ ’ਤੇ ਧਿਆਨ ਦੇਵੇ ਸਰਕਾਰ: ਮਹਿਬੂਬਾ ਮੁਫ਼ਤੀ