ਪੰਜਾਬ ਦੇ ਮਸਲਿਆਂ ਦਾ ਸਿਰਫ਼ ਇਕ ਹੱਲ 'ਆਪ' ਦੀ ਸਰਕਾਰ : ਜਸਟਿਸ ਜ਼ੋਰਾ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਮਸਲਿਆਂ ਦਾ ਸਿਰਫ਼ ਇਕ ਹੱਲ 'ਆਪ' ਦੀ ਸਰਕਾਰ : ਜਸਟਿਸ ਜ਼ੋਰਾ ਸਿੰਘ

image

ਕਪੂਰਥਲਾ, 14 ਸਤੰਬਰ (ਵਰਿੰਦਰ ਸ਼ਰਮਾ) : ਜ਼ਿਲ੍ਹਾ ਅਦਾਲਤ ਕਪੂਰਥਲਾ ਦੀ ਬਾਰ ਐਸੋਸੀਏਸ਼ਨ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਜਸਟਿਸ ਜ਼ੋਰਾ ਸਿੰਘ (ਰਿਟਾ.) ਅਪਣੀ ਲੀਗਲ ਟੀਮ ਨਾਲ ਅੱਜ ਜ਼ਿਲ੍ਹਾ ਅਦਾਲਤ ਕਪੂਰਥਲਾ ਦੀ ਬਾਰ 'ਚ ਪਹੁੰਚੇ | ਿ
ੲਸ ਮੌਕੇ ਜਸਟਿਸ ਜ਼ੋਰਾ ਸਿੰਘ ਨੇ ਸਾਰੇ ਵਕੀਲ ਸਹਿਬਾਨ ਅਤੇ ਆਮ ਆਦਮੀ ਪਾਰਟੀ ਦੀ ਕਪੂਰਥਲਾ ਇਕਾਈ ਦਾ ਧਨਵਾਦ ਕਰਦੇ ਹੋਏ ਉਨ੍ਹਾਂ ਦੇ ਮਸਲੇ ਅਤੇ ਕੋਵਿਡ-19 ਕਰ ਕੇ ਕਚਹਿਰੀ 'ਚ ਆ ਰਹੀਆਂ ਸਮੱਸਿਆਵਾਂ ਦਾ ਵੀ ਵੇਰਵਾ ਲਿਆ ਅਤੇ ਇਹ ਸੰਦੇਸ਼ ਅਪਣੇ ਸਪੱਸ਼ਟ ਸ਼ਬਦਾਂ 'ਚ ਦਿਤਾ ਕਿ ਜੇਕਰ ਅਸੀਂ ਪੰਜਾਬ ਦੇ ਮਸਲਿਆਂ ਦਾ ਸਹੀ ਤੌਰ 'ਤੇ ਹੱਲ ਚਾਹੁੰਦੇ ਹਾਂ ਤਾਂ ਸਾਨੂੰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣ ਦੀ ਜ਼ਰੂਰਤ ਹੈ | ਬਿਨਾਂ ਆਮ ਆਦਮੀ ਦੀ ਸਰਕਾਰ ਬਣੇ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋ ਸਕਦਾ | ਉਨ੍ਹਾਂ ਦਸਿਆ ਕਿ ਅੱਜ ਤਕ ਬਹਿਬਲ ਕਲਾਂ ਕਾਂਡ ਤੇ ਉਨ੍ਹਾਂ ਦੀ ਦਿਤੀ ਰਿਪੋਰਟ ਨੂੰ  ਵਿਧਾਨ ਸਭਾ 'ਚ ਸਦਨ ਦੇ ਸਾਹਮਣੇ ਨਹੀਂ ਰਖਿਆ ਗਿਆ | ਇਹ ਬਾਦਲ ਕੈਪਟਨ ਦੀ ਰਲੀ-ਮਿਲੀ ਸਰਕਾਰ ਤੁਹਾਨੂੰ ਕਦੇ ਵੀ ਤੁਹਾਡੀਆਂ ਸਮੱਸਿਆਵਾਂ ਦਾ ਨਿਪਟਾਰਾ ਨਹੀਂ ਕਰਨ ਦੇਵੇਗੀ | ਇਸ ਮੌਕੇ ਕਸ਼ਮੀਰ ਸਿੰਘ ਮੱਲ੍ਹੀ ਐਡਵੋਕੇਟ ਨੇ ਵੀ ਕਿਹਾ ਕਿ ਅੱਜ ਜ਼ਰੂਰਤ ਸਾਡੀ ਸਿਹਤ 
ਅਤੇ ਸਿਖਿਆ ਪ੍ਰਣਾਲੀ ਨੂੰ  ਬਦਲਣ ਦੀ ਹੈ ਅਤੇ ਇਹੀ ਕੰਮ ਆਮ ਆਦਮੀ ਪਾਰਟੀ ਪੰਜਾਬ 'ਚ ਕਰੇਗੀ | 
ਇਸ ਮੌਕੇ ਜਤਿੰਦਰ ਸਿੰਘ ਠਾਕੁਰ ਐਡਵੋਕੇਟ, ਦਲੀਪ ਕੁਮਾਰ ਐਡਵੋਕੇਟ, ਪੁਨੀਤ ਸ਼ਰਮਾ ਐਡਵੋਕੇਟ, ਗੁਰਦੀਪ ਸਿੰਘ ਐਡਵੋਕੇਟ ਨੇ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ | ਇਸ ਮੌਕੇ ਜ਼ਿਲ੍ਹਾ ਅਦਾਲਤ ਕਪਰੂਥਲਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਥਿੰਦ,  ਸਕੱਤਰ ਸੰਦੀਪ ਸਿੰਘ, ਹਿਮਾਂਸ਼ੂ ਪਰਾਸ਼ਰ (ਪ੍ਰਧਾਨ ਫਗਵਾੜਾ ਬਾਰ ਐਸੋਸੀਏਸ਼ਨ) ਅਤੇ ਬਾਰ ਦੇ ਸੀਨੀਅਰ ਵਕੀਲ ਸਹਿਬਾਨ ਵੀ ਹਾਜ਼ਰ ਸਨ |