ਜੇਕਰ ਇਕ ਤਿ੍ਣਮੂਲ ਕਾਂਗਰਸ ਦੇ ਸਮਰਥਕ 'ਤੇ ਹਮਲਾ ਹੋਇਆ ਤਾਂ ਦੋ ਭਾਜਪਾ ਸਮਰਥਕ ਕੁੱਟੇ ਜਾਣਗੇ : ਬੰਗਾਲ ਮੰਤਰੀ
ਜੇਕਰ ਇਕ ਤਿ੍ਣਮੂਲ ਕਾਂਗਰਸ ਦੇ ਸਮਰਥਕ 'ਤੇ ਹਮਲਾ ਹੋਇਆ ਤਾਂ ਦੋ ਭਾਜਪਾ ਸਮਰਥਕ ਕੁੱਟੇ ਜਾਣਗੇ : ਬੰਗਾਲ ਮੰਤਰੀ
ਕੋਲਕਾਤਾ, 14 ਸਤੰਬਰ : ਪਛਮੀ ਬੰਗਾਲ ਦੇ ਮੰਤਰੀ ਉਦਯਨ ਗੁਹਾ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਦੇ ਸਮਰਥਕਾਂ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਅਤੇ ਜੇਕਰ ਉਨ੍ਹਾਂ 'ਚੋਂ ਕਿਸੇ ਇਕ 'ਤੇ ਵੀ ਹਮਲਾ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਦੇ ਦੋ ਸਮਰਥਕਾਂ ਨੂੰ ਕੁੱਟਿਆ ਜਾਏਗਾ | ਕੋਲਕਾਤਾ ਅਤੇ ਹਾਵੜਾ ਵਿਚ ਮੰਗਲਵਾਰ ਨੂੰ ਭਾਜਪਾ ਦੀਆਂ ਰੈਲੀਆਂ ਦੇ ਹਿੰਸਕ ਹੋਣ ਤੋਂ ਕੁਝ ਹੀ ਦੇਰ ਬਾਅਦ ਕੂਚਬਿਹਾਰ ਜ਼ਿਲ੍ਹੇ ਦੇ ਦਿਨਹਾਟਾ ਦੇ ਵਿਧਾਇਕ ਗੁਹਾ ਨੇ ਸੀਤਲਕੁਚੀ ਵਿਚ ਪਾਰਟੀ ਦੀ ਇਕ ਬੈਠਕ ਵਿਚ ਇਹ ਟਿੱਪਣੀ ਕੀਤੀ |
ਉਤਰ ਬੰਗਾਲ ਵਿਕਾਸ ਮੰਤਰੀ ਗੁਹਾ ਲੇ ਕਿਹਾ, 'ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ | ਜੇਕਰ ਮੇਰੇ ਲੋਕਾਂ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਸੀਂ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾਂਗੇ | ਉਨ੍ਹਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਸਾਡੇ 'ਚੋਂ ਕਿਸੇ ਇਕ ਨੂੰ ਕੁੱਟਿਆ ਤਾਂ ਅਸੀਂ ੳਨ੍ਹਾਂ ਦੇ ਦੋ ਲੋਕਾਂ ਨੂੰ ਕੁੱਟਾਂਗੇ |' ਉਧਰ ਭਾਜਪਾ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਦੇ ਆਗੂਆਂ ਤੋਂ ਇਸੇ ਤਰ੍ਹਾਂ ਦੇ ਬਿਆਨਾਂ ਦੀ ਉਮੀਦ ਸੀ | ਭਾਜਪਾ ਪ੍ਰਦੇਸ਼ ਅਧਿਕਾਰੀ ਸਮਿਕ ਭੱਟਾਚਾਰੀਆ ਨੇ ਕਿਹਾ, 'ਤਿ੍ਣਮੂਲ ਕਾਂਗਰਸ ਦੀਆਂ ਕਰਤੂਤਾਂ ਦਾ ਜਿੰਨਾ ਜ਼ਿਆਦਾ ਪਰਦਾਫ਼ਾਸ਼ ਹੋ ਰਿਹਾ ਹੈ, ਉਨਾ ਹੀ ਉਨ੍ਹਾਂ ਦੇ ਆਗੂ ਨਿਰਾਸ਼ ਹੋ ਰਹੇ ਹਨ ਅਤੇ ਨਿਰਾਸ਼ਾ ਵਿਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ |' (ਪੀਟੀਆਈ)