Patiala News: ਸੜਕ ਹਾਦਸੇ ’ਚ ASI ਸੁਖਚੈਨ ਸਿੰਘ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News: ਬੀਤੇ ਦਿਨ ਜ਼ਖ਼ਮੀ ਹਾਲਤ ’ਚ ਸਰਕਾਰੀ ਰਜਿੰਦਰਾ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ

ASI Sukhchain Singh died in a road accident

 

Patiala News: ਪਟਿਆਲਾ ਵਿਖੇ ਬੀਤੇ ਦਿਨ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਥਾਣੇਦਾਰ ਸੁਖਚੈਨ ਸਿੰਘ ਦੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਸੁਖਚੈਨ ਸਿੰਘ ਪੁਲਿਸ ਮਹਿਕਮੇ ’ਚ ਪਿਛਲੇ ਤਕਰੀਬਨ 25 ਸਾਲਾਂ ਤੋਂ ਆਪਣੀ ਸੇਵਾਵਾਂ ਨਿਭਾਅ ਰਿਹਾ ਸੀ।

ਸੁਖਚੈਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਆਈਸੀਯੂ ਦੇ ਵਿੱਚ ਭਰਤੀ ਕਰਾਇਆ ਗਿਆ ਸੀ।

ਸੁਖਚੈਨ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸ਼ਖਸ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਮ੍ਰਿਤਕ ਸੁਖਚੈਨ ਸਿੰਘ ਦੇ ਬੇਟੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਘਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕੇ।