Bhawanigarh Accident News: ਮੇਲੇ ਤੇ ਜਾ ਰਹੀਆਂ ਦੋ ਕੁੜੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆਂ, ਦੋਵਾਂ ਦੀ ਹੋਈ ਮੌੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bhawanigarh Accident News: ਹਾਦਸੇ ਵਿਚ ਟਰੱਕ ਦਾ ਸਹਿ-ਚਾਲਕ ਵੀ ਜ਼ਖ਼ਮੀ ਹੋ ਗਿਆ।

Bhawanigarh Accident News in punjabi

 Bhawanigarh Accident News in punjabi : ਪਿੰਡ ਗਾਜੇਵਾਸ ਨੇੜੇ ਇਕ ਦੁਕਾਨ ਵਿਚ ਬੈਠੀਆਂ ਕੁੜੀਆਂ ਨੂੰ ਇਕ ਟਰੱਕ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਪਿੰਡ ਨਰਾਇਣਗੜ੍ਹ ਦੀਆਂ ਦੋ ਕੁੜੀਆਂ ਹਰਨਾਜ ਕੌਰ ਅਤੇ ਜਸਦੀਪ ਕੌਰ ਅਪਣੇ ਰਿਸ਼ਤੇਦਾਰਾਂ ਨਾਲ ਮੋਟਰਸਾਈਕਲ ’ਤੇ ਪਿੰਡ ਨਮਾਦਾ ਮੇਲੇ ਜਾ ਰਹੀਆਂ ਸਨ।

ਇਸ ਦੌਰਾਨ ਪਿੰਡ ਗਾਜੇਵਾਸ ਤੋਂ ਲਗਭਗ ਇਕ ਕਿਲੋਮੀਟਰ ਦੂਰ ਉਨ੍ਹਾਂ ਦੀ ਮੋਟਰਸਾਈਕਲ ਪੈਂਚਰ ਹੋ ਗਈ, ਇਸ ਲਈ ਉਨ੍ਹਾਂ ਦੇ ਪਿਤਾ ਨੇ ਕੁੜੀਆਂ ਨੂੰ ਇਕ ਦੁਕਾਨ ਵਿਚ ਬਿਠਾਇਆ ਅਤੇ ਖ਼ੁਦ ਪੈਂਚਰ ਲਗਵਾਉਣ ਚਲੇ ਗਏ। ਫਿਰ ਇਕ ਤੇਜ਼ ਰਫ਼ਤਾਰ ਟਰੱਕ ਬਿਜਲੀ ਟਰਾਂਸਫ਼ਾਰਮਰ ਵਿਚ ਵੱਜ ਕੇ ਦੁਕਾਨ ਵਿਚ ਜਾ ਵੜਿਆ, ਦੁਕਾਨ ਵਿਚ ਬੈਠੀਆਂ ਕੁੜੀਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਵਿਚੋਂ ਇਕ ਕੁੜੀ ਨੂੰ ਸਮਾਣਾ ਸਿਵਲ ਹਸਪਤਾਲ ਅਤੇ ਦੂਜੀ ਕੁੜੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖ਼ਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਦੋਵਾਂ ਕੁੜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਟਰੱਕ ਦਾ ਸਹਿ-ਚਾਲਕ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

 
ਸਮਾਣਾ/ਭਵਾਨੀਗੜ੍ਹ ਤੋਂ ਚਮਕੌਰ ਮੋਤੀਫ਼ਾਰਮ/ਗੁਰਪ੍ਰੀਤ ਸਿੰਘ ਸਕਰੌਦੀ ਦੀ ਰਿਪੋਰਟ