ਸੀ.ਬੀ.ਐਸ.ਈ ਨੇ ਬਿਨਾਂ ਲੇਟ ਫੀਸ ਦਾਖ਼ਲੇ ਦੀਆਂ ਤਰੀਕਾਂ ਵਧਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਐਸ.ਈ ਨੇ ਬਿਨਾਂ ਲੇਟ ਫੀਸ ਦਾਖ਼ਲੇ ਦੀਆਂ ਤਰੀਕਾਂ ਵਧਾਈਆਂ

image

ਚੰਡੀਗੜ੍ਹ, 14 ਅਕਤੂਬਰ (ਸੁਰਜੀਤ ਸਿੰਘ ਸੱਤੀ) : ਸੀਬੀਐਸਈ ਨੇ ਨੌਵੀਂ ਤੋਂ ਲੈ ਕੇ 12ਵੀਂ ਤਕ ਦੇ ਬਿਨਾ ਲੇਟ ਫੀਸ ਦਾਖ਼ਲਿਆਂ ਦੀਆਂ ਤਰੀਕਾਂ 15-15 ਦਿਨ ਵਧਾ ਦਿਤੀਆਂ ਹਨ। ਦਸਵੀਂ ਤੇ ਬਾਰ੍ਹਵੀਂ ਦੇ ਦਾਖ਼ਲੇ ਹੁਣ 15 ਅਕਤੂਬਰ ਦੀ ਬਜਾਇ 31 ਅਕਤੂਬਰ ਤਕ ਭਰੇ ਜਾ ਸਕਣਗੇ ਜਦਕਿ ਨੌਵੀਂ ਤੇ 11ਵੀਂ ਦੇ ਦਾਖ਼ਲੇ 4 ਨਵੰਬਰ ਦੀ ਥਾਂ 19 ਨਵੰਬਰ ਤਕ ਭਰੇ ਜਾ ਸਕਣਗੇ। ਦਾਖ਼ਲਾ ਤਰੀਕਾਂ ਵਿਚ ਇਹ ਵਾਧਾ ਹਾਈ ਕੋਰਟ 'ਚ ਦਾਖ਼ਲ ਇਕ ਪਟੀਸ਼ਨ ਉਪਰੰਤ ਕੀਤਾ ਗਿਆ ਹੈ ਇਸ ਪਟੀਸ਼ਨ 'ਤੇ ਦੋ ਦਿਨਾਂ ਤੋਂ ਲਗਾਤਾਰ ਸੁਣਵਾਈ ਚਲ ਰਹੀ ਹੈ, ਜਿਹੜੀ ਕਿ ਵੀਰਵਾਰ ਨੂੰ ਵੀ ਜਾਰੀ ਰਹੇਗੀ ਤੇ ਇਸੇ ਦੌਰਾਨ ਕੇਂਦਰੀ ਬੋਰਡ ਨੇ ਅੱਜ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਬਿਨਾ ਲੇਟ ਫੀਸ ਦਾਖ਼ਲਾ ਤਰੀਕਾਂ ਵਿਚ ਵਾਧਾ ਕਰ ਦਿਤਾ ਹੈ। ਨੀਸ਼ਾ ਐਜੁਕੇਸ਼ਨ ਸੁਸਾਇਟੀ ਦਿੱਲੀ ਦੇ ਪ੍ਰਧਾਨ ਨਨਹੇੜਾ ਕੁਲਭੂਸਨ ਸ਼ਰਮਾ ਨੇ ਐਡਵੋਕੇਟ ਪੰਕਜ ਮੈਣੀ ਰਾਹੀਂ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਜਦੋਂ ਸਕੂਲ ਖੁਲ੍ਹਣੇ ਹੀ 15 ਅਕਤੂਬਰ ਤੋਂ ਬਾਅਦ ਹਨ ਤਾਂ 10ਵੀਂ ਤੇ 12ਵੀਂ ਦੇ ਵਿਦਿਆਰਥੀ ਬਿਨਾ ਲੇਟਫੀਸ ਆਖਰੀ ਤਰੀਕ 15 ਅਕਤੂਬਰ ਤਕ ਸਕੂਲ ਜਾ ਕੇ ਕਿਵੇਂ ਦਾਖ਼ਲਾ ਭਰ ਸਕਣਗੇ ਅਤੇ 15 ਅਕਤੂਬਰ ਤੋਂ ਬਾਅਦ ਦੋ ਹਜ਼ਾਰ ਰੁਪਏ ਲੇਟ ਫ਼ੀਸ ਲਈ ਜਾਵੇਗੀ ਲਿਹਾਜ਼ਾ ਬਗੈਰ ਲੇਟ ਫ਼ੀਸ ਦਾਖ਼ਲਾ ਤਰੀਕਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ।