ਪੈਨਸ਼ਨਾਂ ਦੇ ਫ਼ਾਰਮ ਭਰਨ ਲਈ ਨਵਾਂ ਆਨਲਾਈਨ ਸਾਫ਼ਟਵੇਅਰ ਤਿਆਰ
ਪੈਨਸ਼ਨਾਂ ਦੇ ਫ਼ਾਰਮ ਭਰਨ ਲਈ ਨਵਾਂ ਆਨਲਾਈਨ ਸਾਫ਼ਟਵੇਅਰ ਤਿਆਰ
ਚੰਡੀਗੜ੍ਹ, 14 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਕੂਲ ਸਿਖਿਆ ਵਿਭਾਗ ਨੇ ਪੈਨਸ਼ਨਾਂ ਬਾਰੇ ਵਾਰ-ਵਾਰ ਫ਼ਾਰਮ ਭਰਨ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿਤਾ ਅਤੇ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਈ-ਪੰਜਾਬ ਪੋਰਟਲ ਉੱਤੇ ਇਕ ਆਨਲਾਈਨ ਸਾਫ਼ਟਵੇਅਰ ਤਿਆਰ ਕਰ ਦਿਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਹੁਣ ਤਕ ਪੈਨਸ਼ਨਰਾਂ ਸਬੰਧੀ ਸੂਚਨਾ ਵੱਖ ਵੱਖ ਪ੍ਰਫ਼ਾਰਮਿਆਂ ਵਿਚ ਭਰ ਕੇ ਮੁੱਖ ਦਫ਼ਤਰ ਨੂੰ ਭੇਜੀ ਜਾਂਦੀ ਹੈ ਜਿਸ ਨਾਲ ਡੀ.ਡੀ.ਓਜ਼ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਹੁਣ ਵਿਭਾਗ ਵਲੋਂ ਇਕ ਆਨਲਾਈਨ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਅਧੀਨ ਦਿਤੇ ਗਏ ਨਵੇਂ ਲਿੰਕ ‘Retire 2enefits@ ਦੀ ਮਦਦ ਨਾਲ ਇਹ ਜਾਣਕਾਰੀ ਸਬੰਧਿਤ ਸਕੂਲ ਮੁਖੀ ਵਲੋਂ ਅਪਣੇ ਪੱਧਰ 'ਤੇ ਹੀ ਇਕ ਵਾਰ ਭਰੀ ਜਾ ਸਕਦੀ ਹੈ। ਇਸ ਪੋਰਟਲ ਦੇ ਬਣਨ ਨਾਲ ਸਕੂਲ ਮੁਖੀਆਂ/ਦਫ਼ਤਰਾਂ ਨੂੰ ਵਾਰ-ਵਾਰ ਪੈਨਸ਼ਨ ਸਬੰਧੀ ਸੂਚਨਾ ਦੀਆਂ ਹਾਰਡ ਕਾਪੀਆਂ ਮੁੱਖ ਦਫ਼ਤਰ ਨੂੰ ਨਹੀਂ ਭੇਜਣੀਆਂ ਪੈਣਗੀਆਂ।