ਸ਼ਰਾਰਤੀ ਅਨਸਰ ਨਹੀਂ ਆ ਰਹੇ ਬਾਜ, ਸੰਗਰੂਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਤਸਾਨੀ ਨਾਅਰੇ 

ਏਜੰਸੀ

ਖ਼ਬਰਾਂ, ਪੰਜਾਬ

ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਅਰਿਆਂ ਨੂੰ ਮਿਟਾਇਆ

Khalistan slogans

ਸੰਗਰੂਰ - ਪੰਜਾਬ 'ਚ ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਈ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗ ਰਹੇ ਹਨ ਅਤੇ ਕੰਧਾਂ 'ਤੇ ਪੋਸਟਰ ਲਗਾਏ ਜਾ ਰਹੇ ਹਨ। ਤਾਜ਼ਾ ਮਾਮਲਾ ਸੰਗਰੂਰ ਦੇ ਦਿੜਬਾ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਸਰਕਾਰੀ ਅਦਾਰਿਆਂ ਸਕੂਲ, ਹਸਪਤਾਲ ਅਤੇ ਨਗਰ ਪੰਚਾਇਤ ਦੇ ਦਫ਼ਤਰ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਗਏ ਹਨ,

ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਪੁਲਿਸ ਨੇ ਮੌਕੇ 'ਤੇ ਸਵੇਰੇ-ਸਵੇਰੇ ਪਹੁੰਚ ਕੇ ਉਨ੍ਹਾਂ ਨੂੰ ਮਿਟਾਇਆ ਅਤੇ ਜਾਂਚ 'ਚ ਜੁੱਟ ਗਈ ਹੈ। ਇਸ ਸਬੰਧੀ ਦਿੜਬਾ ਨਗਰ ਪੰਚਾਇਤ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਾਡੇ ਦਰਬਾਰ ਸ਼ਹਿਰ 'ਚ ਇਹ ਪਹਿਲੀ ਘਟਨਾ ਹੈ। ਸਰਕਾਰੀ ਸਕੂਲ, ਹਸਪਤਾਲ ਅਤੇ ਨਗਰ ਪੰਚਾਇਤ ਦੇ ਆਫਿਸ ਦੀਆਂ ਕੰਧਾਂ 'ਤੇ ਨਾਅਰੇ ਲਿਖੇ ਗਏ ਹਨ ਜੋ ਕਿਸੇ ਇਕ ਆਦਮੀ ਦਾ ਕੰਮ ਨਹੀਂ ਹੈ 2-3 ਲੋਕਾਂ ਦਾ ਕੰਮ ਹੈ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਉੱਥੇ ਲੋਕ ਇਕੱਠੇ ਹੋ ਗਏ ਸਨ ਅਤੇ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਅਜਿਹਾ ਕਿਉਂ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਚੌਰ 'ਚ ਐੱਸ. ਡੀ.ਐੱਮ. ਦੇ ਦਫ਼ਤਰ ਦੀਆਂ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਸਨ।