ਕਰਨ ਗਿਲਹੋਤਰਾ ਵੱਲੋਂ `ਫਨਟੈਸਟਿਕ ਫ਼ਾਜ਼ਿਲਕਾ ਸਕਾਲਰਸ਼ਿਪ ਪ੍ਰੋਗਰਾਮ' ਲਾਂਚ

ਏਜੰਸੀ

ਖ਼ਬਰਾਂ, ਪੰਜਾਬ

ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਬਨੂੜ ਬਣਿਆ ਕਰਨ ਗਿਲਹੋਤਰਾ ਦੇ ਕੰਮ ਦਾ ਹਮਸਫ਼ਰ

Karan Gilhotra

ਫ਼ਾਜ਼ਿਲਕਾ : ਲਾਕਡਾਊਨ ਵਿਚ ਜ਼ਰੂਰਤਮੰਦਾਂ ਅਤੇ ਕੋਰੋਨਾ ਯੋਧਾਵਾਂ ਦੀ ਮਦਦ ਕਰਦੇ ਹੋਏ ਉੱਭਰ ਕੇ ਸਾਹਮਣੇ ਆਈ ਫ਼ਾਜ਼ਿਲਕਾ ਦੇ ਨੌਜਵਾਨ ਉਦਯੋਗਪਤੀ ਕਰਨ ਗਿਲਹੋਤਰਾ ਦੀ ਸ਼ਖ਼ਸੀਅਤ ਵਿਚ ਹੁਣ ਇਕ ਹੋਰ ਚਮਕ ਜੁੜਨ ਜਾ ਰਹੀ ਹੈ। ਕਰਨ ਗਿਲਹੋਤਰਾ ਨੇ ਅੱਜ ਵਿਸ਼ਵ ਵਿਦਿਆਰਥੀ ਦਿਵਸ ਦੇ ਮੋਕੇ 'ਫਨਟੈਸਟਿਕ ਫ਼ਾਜ਼ਿਲਕਾ ਸਕਾਲਰਸ਼ਿਪ ਪ੍ਰੋਗਰਾਮ' ਨੂੰ ਲਾਂਚ ਕਰਦਿਆਂ ਫਾਜਿਲਕਾ ਦੇ ਹੋਣਹਾਰ ਵਿਦਿਆਰਥਿਆਂ ਦੇ ਭਵਿੱਖ ਨਿਰਮਾਣ ਦਾ ਤੋਹਫਾ ਦਿੱਤਾ ਹੈ, ਜੋ ਆਰਥਿਕ ਰੂਪ ਨਾਲ ਕਮਜੋਰ ਹੋਣ ਦੇ ਚਲਦੇ ਉੱਚ ਸਿਖਿਆ ਹਾਸਿਲ ਨਹੀ ਕਰ ਸਕਦੇ।

ਗਿਲਹੋਤਰਾ ਜੋ ਕਿ ਨਾ ਸਿਰਫ਼ ਪੰਜਾਬ ਬਲਕਿ ਆਪਣੇ ਜਿਗਰੀ ਦੋਸਤ ਅਭਿਨੇਤਾ ਸੋਨੂੰ ਸੂਦ ਦੇ ਨਾਲ ਮਿਲ ਕੇ ਦੇਸ਼ ਭਰ ਵਿਚ ਸਮਾਜਸੇਵਾ ਦੇ ਕੰਮ ਕਰ ਰਹੇ ਹਨ। ਹੁਣ ਆਪਣੇ ਨਗਰ ਫ਼ਾਜ਼ਿਲਕਾ ਦੇ ਲਈ ਇਕ ਵਿਸ਼ੇਸ਼ ਪ੍ਰਾਜੈਕਟ ਲੈ ਕੇ ਆ ਰਹੇ ਹਨ, ਹੁਣ ਉਹ ਜੱਦੀ ਸ਼ਹਿਰ ਫ਼ਾਜ਼ਿਲਕਾ ਦੇ ਲਈ ਅੱਜ ਵਿਦਿਆਰਥੀ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀਆਂ ਕਰੜੀਆਂ ਕੋਸ਼ਿਸ਼ਾਂ ਨਾਲ ਫ਼ਾਜ਼ਿਲਕਾ ਦੇ 50 ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸੂਬੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਬਨੂੜ ਵਿਚ ਸਿੱਖਿਆ ਦਿਵਾਈ ਜਾਵੇਗੀ ਅਤੇ ਕਿਸੇ ਵੀ ਵਿਦਿਆਰਥੀ ਨੂੰ ਟਿਊਸ਼ਨ ਫ਼ੀਸ, ਹੋਸਟਲ ਫ਼ੀਸ ਦਾ ਖ਼ਰਚ ਨਹੀਂ ਕਰਨਾ ਪਵੇਗਾ।

ਇਸ ਦੀ ਜਾਣਕਾਰੀ ਉਸ ਵਕਤ ਫ਼ਾਜ਼ਿਲਕਾ ਖੇਤਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਲੀ ਜਦੋਂ ਕਰਨ ਗਿਲਹੋਤਰਾ ਨੇ 50 ਵਿਦਿਆਰਥੀਆਂ ਨੂੰ 4 ਸਾਲ ਦੀ ਹਾਇਰ ਐਜੂਕੇਸ਼ਨ ਕੋਰਸ ਮੁਫ਼ਤ ਕਰਵਾਉਣ ਸਬੰਧੀ ਇਕ ਟਵੀਟ ਕੀਤਾ। ਟਵੀਟ ਦੇਖਦਿਆਂ ਹੀ ਉਨ੍ਹਾਂ ਵਿਦਿਆਰਥੀਆਂ ਦੇ ਚਿਹਰੇ ਖਿੜ ਉੱਠੇ ਜੋ ਲੱਖਾਂ ਰੁਪਏ ਖ਼ਰਚ ਕਰ ਕੇ ਉੱਚ ਸਿੱਖਿਆ ਲਈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿਚ ਨਹੀਂ ਜਾ ਸਕਦੇ। ਇਸ ਪ੍ਰੋਜੈਕਟ ਦੇ ਸ਼ੁਰੂਆਤੀ ਤੌਰ ਤੇ 50 ਵਿਦਿਆਰਥੀਆਂ ਨੂੰ ਬਾਰ੍ਹਵੀਂ ਅਤੇ ਬੀ.ਏ. ਆਦਿ ਦੀ ਡਿਗਰੀ ਤੋਂ ਬਾਅਦ ਉੱਚ ਸਿੱਖਿਆ ਕੋਰਸ ਕਰਨ ਲਈ ਆਨਲਾਈਨ ਨਿਵੇਦਨ ਨਾਲ ਚੁਣਿਆ ਜਾਵੇਗਾ। ਚੁਣੇ ਗਏ ਵਿਦਿਆਰਥੀਆਂ ਨੂੰ ਬਨੂੜ (ਚੰਡੀਗੜ੍ਹ) ਸਥਿਤ ਸਵਾਮੀ ਵਿਵੇਕਾਨੰਦ ਗਰੁੱਪ ਆਫ਼  ਇੰਸਟੀਚਿਊਟ ਵਿਚ ਲੱਖਾਂ ਰੁਪਏ ਵਿਚ ਹੋਣ ਵਾਲੇ ਵੱਖ-ਵੱਖ ਉੱਚ ਸਿੱਖਿਆ ਕੋਰਸ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਜਾਣਗੇ।

ਇਸ ਬਾਰੇ ਵਿਚ ਸ਼੍ਰੀ ਗਿਲਹੋਤਰਾ ਨੇ ਕਿਹਾ ਕਿ ਆਨਲਾਈਨ ਅਵੇਦਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨੇ ਵੀ ਸਿੱਖਿਆ ਦੇ ਕ੍ਰਮ ਨੂੰ ਪ੍ਰਭਾਵਿਤ ਕੀਤਾ ਹੈ। ਉੱਚ ਸਿੱਖਿਆ ਮਹਿੰਗੀ ਹੋਣ ਦੇ ਕਾਰਨ ਆਰਥਿਕ ਰੂਪ ਵਿਚ ਕਮਜੋਰ, ਪਰ ਹੋਣਹਾਰ ਜੋ ਵਿਦਿਆਰਥੀ ਆਪਣੀ ਸਿੱਖਿਆ ਅੱਗੇ ਨਹੀਂ ਵਧਾ ਸਕੇ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਜਾਵੇਗਾ। ਉਨ੍ਹਾਂ ਨੇ ਕਾਲਜ ਦੇ ਚੇਅਰਮੈਨ ਅਸ਼ਵਨੀ ਕੁਮਾਰ ਅਤੇ ਪੂਰੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਮੀਦ ਕੀਤੀ ਹੈ ਕਿ ਅੱਗੇ ਤੋਂ ਵੀ ਉਹ ਇਸ ਤਰ੍ਹਾਂ ਦਾ ਸਹਿਯੋਗ ਬਣਾਉਂਦੇ ਰਹਿਣਗੇ।

ਕਰਨ ਦੀ ਸਾਰਥਿਕ ਸੋਚ ਤੇ ਹਰ ਕਦਮ ਬਣਾਂਗੇ ਹਮਸਫ਼ਰ: ਅਸ਼ਵਨੀ ਕੁਮਾਰ
ਕਰਨ ਗਿਲਹੋਤਰਾ ਵਲੋਂ  ਬਿਨਾਂ ਕਿਸੇ ਸਵਾਰਥ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਵਿਚ ਜੁੜਨ ਜਾ ਰਹੇ ਆਪਣੇ ਨਗਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਕਰਨ ਦੀ ਲੜੀ ਵਿਚ ਹਮਸਫ਼ਰ ਬਣੇ ਸਵਾਮੀ ਵਿਵੇਕਾਨੰਦ ਗਰੁੱਪ ਆਫ਼  ਇੰਸਟੀਚਿਊਟ ਬਨੂੜ (ਚੰਡੀਗੜ੍ਹ) ਦੇ ਚੇਅਰਮੈਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਕਰਨ ਗਿਲਹੋਤਰਾ ਦੀ ਸਾਰਥਿਕ ਸੋਚ ਵਿਚ ਉਨ੍ਹਾਂ ਦੇ ਹਮਸਫ਼ਰ ਬਣ ਰਹੇ ਹਨ। ਕਰਨ ਨੇ ਸ਼ੁਰੂਆਤੀ ਤੌਰ ਤੇ 50 ਵਿਦਿਆਰਥੀਆਂ ਦੀ ਮੁਫ਼ਤ ਸਿੱਖਿਆ ਦਾ ਸੱਦਾ ਦਿੱਤਾ ਹੈ ਪਰ ਜੇ ਜ਼ਿਆਦਾ ਦੀ ਜ਼ਰੂਰਤ ਪਈ ਤਾਂ ਵੀ ਅਸੀਂ ਉਨ੍ਹਾਂ ਦਾ ਹਰ ਕਦਮ ਤੇ ਸਹਿਯੋਗ ਦੇਵਾਂਗੇ।