ਸ੍ਰੀ ਮੁਕਤਸਰ ਸਾਹਿਬ 'ਚ ਵਿਜੇ ਸਾਂਪਲਾ ਤੇ ਕਈ ਹੋਰ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੌਰਾਨ ਹੀ ਵਿਜੇ ਸਾਂਪਲਾ ਤੋਂ ਇਲਾਵਾ ਹੋਰ ਵਰਕਰ ਸੜਕ 'ਤੇ ਧਰਨੇ 'ਤੇ ਬੈਠ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Vijay Sampla

ਸ੍ਰੀ ਮੁਕਤਸਰ ਸਾਹਿਬ- ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕਰਨ ਗਏ। ਇਸ ਕਾਨਫ਼ਰੰਸ ਦੇ ਖ਼ਤਮ ਹੋਣ ਤੋਂ ਬਾਅਦ ਸਾਂਪਲਾ ਕਾਫ਼ਲੇ ਸਮੇਤ ਪਿੰਡ ਚੱਕ ਜਾਨੀਸਰ ਜਾਣ ਲਈ ਰਵਾਨਾ ਹੋਏ। ਸਾਂਪਲਾ ਦੇ ਕਾਫ਼ਲੇ ਸਮੇਤ ਪਿੰਡ ਆਉਣ ਦੇ ਬਾਰੇ ਕਿਸਾਨ ਜਥੇਬੰਦੀਆਂ ਨੂੰ ਪਤਾ ਚਲਿਆ ਤੇ ਉਨ੍ਹਾਂ ਤੁਰੰਤ ਰਸਤੇ ਵਿਚ ਪਿੰਡ ਮਹਾਂਬੱਧਰ ਨੇੜੇ ਕਾਫ਼ਲੇ ਨੂੰ ਸੜਕ 'ਤੇ ਧਰਨਾ ਦੇ ਕੇ ਰੋਕ ਦਿੱਤਾ। 

ਜਿਸ ਦੇ ਚਲਦੇ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਰੋਡ ’ਤੇ ਪੈਂਦੇ ਪਿੰਡ ਮਹਾਂਬੱਧਰ ਵਿਖੇ ਕਿਸਾਨ ਜਥੇਬੰਦੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਟਕਰਾਅ ਨੂੰ ਰੋਕਣ ਲਈ ਪੁਲਿਸ ਵਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਆਦਿ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਲੈ ਗਏ। 

ਦੱਸ ਦੇਈਏ ਕਿ ਪਿੰਡ ਚੱਕ ਜਾਨੀਸਰ ਉਹ ਪਿੰਡ ਹੈ ਜਿੱਥੇ ਥੋੜੇ ਦਿਨ ਪਹਿਲਾ ਹੀ ਐੱਸ.ਸੀ. ਵਰਗ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਵਿਚ ਪਿਸ਼ਾਬ ਪਾ ਕੇ ਘਿਨੌਣੀ ਹਰਕਤ ਕੀਤੀ ਗਈ ਸੀ। ਸਾਂਪਲਾ ਦੇ ਕਾਫ਼ਲੇ ਸਮੇਤ ਪਿੰਡ ਆਉਣ ਦੇ ਬਾਰੇ ਕਿਸਾਨ ਜਥੇਬੰਦੀਆਂ ਨੂੰ ਪਤਾ ਚਲਿਆ ਤੇ ਉਨ੍ਹਾਂ ਤੁਰੰਤ ਰਸਤੇ ਵਿਚ ਪਿੰਡ ਮਹਾਂਬੱਧਰ ਨੇੜੇ ਕਾਫ਼ਲੇ ਨੂੰ ਸੜਕ 'ਤੇ ਧਰਨਾ ਦੇ ਕੇ ਰੋਕ ਦਿੱਤਾ। ਇਸ ਦੌਰਾਨ ਹੀ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਅਤੇ ਹੋਰ ਵਰਕਰ ਸੜਕ 'ਤੇ ਧਰਨੇ 'ਤੇ ਬੈਠ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।