ਕੁਲਦੀਪ ਸਿੰਘ ਧਾਲੀਵਾਲ ਨੇ ਲਗਾਇਆ ਆਨ ਲਾਈਨ ਜਨਤਾ ਦਰਬਾਰ, 35 ਸ਼ਿਕਾਇਤਾਂ ਦਾ ਮੌਕੇ ਉੱਤੇ ਕੀਤਾ ਨਿਪਟਾਰਾ

ਏਜੰਸੀ

ਖ਼ਬਰਾਂ, ਪੰਜਾਬ

ਹਫਤੇ ਵਿੱਚ ਇਕ ਦਿਨ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਵਿਭਾਗ ਨਾਲ ਸੰਬੰਧਤ ਸ਼ਿਕਾਇਤਾਂ ਆਨਲਾਈਨ ਸੁਣਨ ਦਾ ਫੈਸਲਾ

Kuldeep Singh Dhaliwal

 

ਚੰਡੀਗੜ -  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ, ਪਾਰਦਰਸੀ ਤੇ ਭਿ੍ਰਸਟਾਚਾਰ ਮੁਕਤ ਸੇਵਾਵਾਂ ਦੇਣ ਦੀ ਵਚਨਬੱਧਤਾ ਤਹਿਤ ਅੱਜ ਨਿਵੇਕਲੀ ਪਹਿਲਕਦਮੀ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫੇਸਬੁੱਕ ਪੇਜ ਉਤੇ ਆਨਲਾਈਨ ਜਨਤਾ ਦਰਬਾਰ ਲਾਇਆ।ਇਸ ਜਨਤਾ ਦਰਬਾਰ ਮੌਕੇ ਉਨਾਂ ਸੈਂਕੜੇ ਸ਼ਿਕਾਇਤਾਂ ਸੁਣੀਆਂ ਜਿਨਾਂ ਵਿੱਚੋਂ 35 ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕੀਤਾ।

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਵਿੱਚ ਰਹਿ ਕੇ ਉਨਾਂ ਦੀ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਨਿਰਦੇਸਾਂ ਤਹਿਤ ਅੱਜ ਉਨਾਂ ਫੇਸਬੁੱਕ ਪੇਜ ਉੱਤੇ ਆਨ ਲਾਈਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ।ਇਸ ਦੌਰਾਨ ਲੋਕਾਂ ਵੱਲੋਂ ਫੇਸਬੁੱਕ ਉੱਤੇ ਕੁਮੈਂਟ/ਪੋਸਟ ਰਾਹੀ ਕੀਤੀਆਂ ਗਈਆਂ ਸ਼ਿਕਾਇਤਾਂ ਉੱਤੇ ਧਾਲੀਵਾਲ ਨੇ ਮੌਕੇ ਉੱਤੇ ਹੀ ਸਬੰਧਤ ਅਧਿਕਾਰੀਆਂ ਨੂੰ ਲਾਈਵ ਫੋਨ ਕਰਕੇ ਹੱਲ ਲਈ ਨਿਰਦੇਸ ਦਿੱਤੇ। ਇਸ ਤਰਾਂ 35 ਸ਼ਿਕਾਇਤਾਂ ਦਾ ਹੱਲ ਕੀਤਾ ਗਿਆ।

ਧਾਲੀਵਾਲ ਨੇ ਕਿਹਾ ਕਿ ‘ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ’ ਨਾਅਰੇ ਤਹਿਤ ਹਰ ਵੇਲੇ ਉਨਾਂ ਨੂੰ ਦਰਪੇਸ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜਿੱਥੇ ਉਹ ਲੋਕਾਂ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵੀ ਉਨਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਉੱਥੇ ਇਸ ਨਿਵੇਕਲੀ ਪਹਿਲਕਦਮੀ ਤਹਿਤ ਹਫਤੇ ਵਿੱਚ ਇਕ ਦਿਨ ਦੂਰ-ਦੁਰਾਡੇ ਦੇ ਲੋਕਾਂ ਦੀਆਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਵਿਭਾਗ ਨਾਲ ਸੰਬੰਧਤ ਸ਼ਿਕਾਇਤਾਂ ਆਨਲਾਈਨ ਸੁਣਿਆ ਕਰਨਗੇ। ਇਸ ਨਾਲ ਜਿਹੜੇ ਲੋਕ ਨਿੱਜੀ ਤੌਰ ਉਤੇ ਮਿਲਣ ਨਹੀਂ ਆ ਸਕਦੇ, ਖਾਸ ਕਰਕੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਮੱਦਦ ਮਿਲੇਗੀ। ਲੋਕਾਂ ਨੇ ਮੁੱਖ ਮੰਤਰੀ ਦਾ ਇਸ ਵਿਸੇਸ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਮੰਤਰੀ ਨੂੰ ਕਿਹਾ ਕਿ ਇਹ ਲੋਕਾਂ ਨਾਲ ਸਿੱਧੇ ਤੌਰ ਉੱਤੇ ਜੁੜਨ ਵਾਲਾ ਪ੍ਰੋਗਰਾਮ ਇਸੇ ਤਰਾਂ ਜਾਰੀ ਰੱਖਿਆ ਜਾਵੇ।