SYL ’ਤੇ ਸੋਨੀਆ ਮਾਨ ਦਾ ਬਿਆਨ, 'ਜੇ ਹਰਿਆਣਾ ਨੂੰ ਪਾਣੀ ਦੀ ਲੋੜ ਹੋਈ ਤਾਂ ਜ਼ਰੂਰ ਦੇਣਾ ਚਾਹੀਦਾ'
ਹਰਿਆਣਾ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਅਤੇ ਉਹ ਸਾਡਾ ਛੋਟਾ ਭਰਾ ਹੈ ਇਸ ਲਈ ਜੇ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਤਾਂ ਦੇ ਦੇਣਾ ਚਾਹੀਦਾ ਹੈ
ਚੰਡੀਗੜ੍ਹ - ਪੰਜਾਬ ਦੇ ਪਾਣੀਆਂ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ। ਪੰਜਾਬ ਤੇ ਹਰਿਆਣਾ ਐੱਸਵਾਈਐੱਲ ਦੇ ਪਾਣੀ ਨੂੰ ਲੈ ਕੇ ਅਪਣੀ-ਅਪਣੀ ਗੱਲ 'ਤੇ ਅੜੇ ਹੋਏ ਹਨ। ਐੱਸਵਾਈਐੱਲ ਦੇ ਪਾਣੀ ਦੇ ਮੁੱਦੇ 'ਤੇ ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਇਕ ਮੇਜ਼ 'ਤੇ ਆਹਮੋ ਸਾਹਮਣੇ ਬੈਠ ਕੇ ਵਿਚਾਰ ਚਰਚਾ ਵੀ ਕੀਤੀ ਪਰ ਕੋਈ ਹੱਲ ਨਾ ਨਿਕਲ ਪਾਇਆ।
ਇਸੇ ਮੁੱਦੇ ਨੂੰ ਲੈ ਕੇ ਅੱਜ ਅਦਾਕਾਰ ਸੋਨੀਆ ਮਾਨ ਦਾ ਬਿਆਨ ਆਉਂਦਾ ਹੈ ਕਿ ਹਰਿਆਣਾ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਅਤੇ ਉਹ ਸਾਡਾ ਛੋਟਾ ਭਰਾ ਹੈ ਇਸ ਲਈ ਜੇ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਤਾਂ ਦੇ ਦੇਣਾ ਚਾਹੀਦਾ ਹੈ। ਸੋਨੀਆ ਮਾਨ ਦੇ ਇਸ ਬਿਆਨ ਨੇ ਹਲਚਲ ਜਿਹੀ ਮਚਾ ਦਿੱਤੀ ਹੈ। ਸੋਨੀਆ ਮਾਨ ਨੇ ਕਿਹਾ ਕਿ ਮੈਂ 13 ਮਹੀਨੇ ਟਿਕਰੀ ਬਾਰਡਰ 'ਤੇ ਰਹੀ ਹਾਂ ਤੇ ਮੈਂ ਪੰਜਾਬ ਤੇ ਹਰਿਆਣਾ ਦੀ ਭਾਈਚਾਰਕ ਸਾਂਝ ਦੇਖੀ ਹੈ ਤੇ ਉਸ ਸਮੇਂ ਤਾਂ ਸਭ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਾਣੀ ਤਾਂ ਬਹੁਤ ਛੋਟੀ ਚੀਜ਼ ਹੈ ਜੋ ਲੋੜ ਪਈ ਤਾਂ ਅਸੀਂ ਅਪਣੇ ਛੋਟੇ ਭਰਾ ਹਰਿਆਣਾ ਨੂੰ ਖੂਨ ਤੱਕ ਦੇਣ ਲਈ ਤਿਆਰ ਹਾਂ।
ਉਹਨਾਂ ਕਿਹਾ ਕਿ ਹਰਿਆਣਾ ਕੋਲ ਪਾਣੀ ਪਹਿਲਾਂ ਹੀ ਜਮੁਨਾ ਤੋਂ ਆ ਰਿਹਾ ਹੈ ਤੇ ਹੁਣ ਇਕ ਹੋਰ 4 ਗੁਣਾ ਵੱਡੀ ਕਨਾਲ ਉੱਤਰਖੰਡ ਤੋਂ ਨਿਕਲੇਗੀ ਸ਼ਾਰਧਾ ਜਮੁਨਾ ਜਿਸ ਦਾ ਪਾਣੀ ਵੀ ਹਰਿਆਣਾ ਨੂੰ ਜਾਵੇਗਾ ਤੇ ਜੇ ਇਸ ਤੋਂ ਬਾਅਦ ਫਿਰ ਵੀ ਹਰਿਆਣਾ ਨੂੰ ਪਾਣੀ ਘੱਟ ਪਵੇਗਾ ਤਾਂ ਫਿਰ ਪੰਜਾਬ ਵੱਡਾ ਭਰਾ ਹੋਣ ਦਾ ਫਰਜ਼ ਨਿਭਾਏਗਾ ਉਹ ਕਦੇ ਵੀ ਪਿੱਛੇ ਨਹੀਂ ਹਟੇਗਾ।
ਸੋਨੀਆ ਮਾਨ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਅੰਦੋਲਨ ਸਮੇਂ ਬਾਵੁਕ ਹੋ ਕੇ ਇਹ ਬਿਆਨ ਦਿੱਤਾ ਸੀ ਤੇ ਹੁਣ ਉਹਨਾਂ ਨੂੰ ਇਹ ਪੂਰਾ ਕਰਨਾ ਚਾਹੀਦਾ ਹੈ ਜੇਕਰ ਹਰਿਆਣਾ ਨੂੰ ਲੋੜ ਪੈਂਦੀ ਹੈ। ਸੋਨੀਆ ਮਾਨ ਨੇ ਕਿਹਾ ਕਿ ਮੈਂ ਜੋ ਹਰਿਆਣਾ ਨੂੰ ਜ਼ੁਬਾਨ ਦਿੱਤੀ ਸੀ ਤੇ ਆਏ ਦਿਨ ਮੈਂ ਉੱਥੇ ਜਾਂਦੀ ਹਾਂ ਤੇ ਉਹ ਮੈਨੂੰ ਇੰਨਾ ਪਿਆਰ ਦਿੰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਹਰਿਆਣਾ ਕੋਲ ਪਾਣੀ ਘੱਟ ਪਿਆ ਤਾਂ ਸਾਨੂੰ ਦੇਣਾ ਚਾਹੀਦਾ ਹੈ।