ਫ਼ਿਰੋਜ਼ਪੁਰ 'ਚ ਨਸ਼ਾ ਤਸਕਰ ਗੋਰਾ ਦੀ ਜਾਇਦਾਦ ਜ਼ਬਤ, 16.33 ਲੱਖ ਰੁਪਏ ਦੇ 2 ਮੰਜ਼ਿਲਾ ਮਕਾਨ 'ਤੇ ਲਗਾਇਆ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

 ਟ੍ਰਾਂਸਫਰ-ਵਿਕਰੀ 'ਤੇ ਪਾਬੰਦੀ

File Photo

ਫਿਰੋਜ਼ਪੁਰ - ਫ਼ਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ। ਨਸ਼ਾ ਤਸਕਰ ਗੌਰਵ ਉਰਫ਼ ਗੋਰਾ ਫ਼ਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਪਿੰਡ ਬੁੱਕਣਵਾਲਾ ਦਾ ਰਹਿਣ ਵਾਲਾ ਹੈ। ਉਸ ਦੇ ਘਰ ਦੀ ਕੁੱਲ ਕੀਮਤ 16.33 ਲੱਖ ਰੁਪਏ ਹੈ। ਪੁਲਿਸ ਨੇ ਤਸਕਰ ਗੋਰਾ ਦੇ ਘਰ 'ਤੇ ਲਗਾਏ ਨੋਟਿਸ 'ਚ ਕਿਹਾ ਕਿ ਸਮਰੱਥ ਅਧਿਕਾਰੀ ਅਤੇ ਪ੍ਰਸ਼ਾਸਕ ਦਿੱਲੀ ਦੇ ਹੁਕਮਾਂ 'ਤੇ ਗੌਰਵ ਉਰਫ਼ ਗੋਰਾ ਦੇ 3.93 ਮਰਲੇ 2 ਮੰਜ਼ਿਲਾ ਮਕਾਨ ਨੂੰ ਐਨ.ਡੀ.ਪੀ.ਐਸ. ਕੇਸ ਵਿਚ ਫਰੀਜ਼ ਕੀਤਾ ਗਿਆ ਹੈ। ਹੁਣ ਤਸਕਰ ਨਾ ਤਾਂ ਇਸ ਘਰ ਨੂੰ ਅੱਗੇ ਵੇਚ ਸਕੇਗਾ ਅਤੇ ਨਾ ਹੀ ਕਿਸੇ ਨੂੰ ਟਰਾਂਸਫਰ ਕਰ ਸਕੇਗਾ।  

ਫ਼ਿਰੋਜ਼ਪੁਰ ਪੁਲਿਸ ਨੇ ਹੁਣ ਤੱਕ 10 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਦੀ ਕੁੱਲ ਕੀਮਤ 4 ਕਰੋੜ 13 ਲੱਖ 42 ਹਜ਼ਾਰ 500 ਰੁਪਏ ਹੈ। ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਵਪਾਰਕ ਅਦਾਰਿਆਂ ਅਤੇ ਖੇਤਾਂ ਨੂੰ ਵੀ ਫਰੀਜ਼ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ 'ਤੇ ਫ੍ਰੀਜ਼ ਨੋਟਿਸ ਲਗਾਏ ਗਏ ਹਨ ਤਾਂ ਜੋ ਕੋਈ ਇਨ੍ਹਾਂ ਨੂੰ ਖਰੀਦਣ ਦੇ ਜਾਲ ਵਿਚ ਨਾ ਫਸੇ। ਸੂਤਰਾਂ ਅਨੁਸਾਰ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਪੰਜਾਬ ਪੁਲਿਸ ਸਮੇਤ ਕੇਂਦਰ ਅਤੇ ਸੂਬੇ ਦੀਆਂ 12 ਏਜੰਸੀਆਂ ਕੰਮ ਕਰ ਰਹੀਆਂ ਹਨ।