Panchayat Election Result : ਪਟਿਆਲਾ ਦੇ ਪਿੰਡ ਖੁੱਡਾ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Panchayat Election Result : ਪਿੰਡ 'ਚ ਬੂਥ ਕੈਪਚਰਿੰਗ ਦੇ ਲੱਗੇ ਇਲਜ਼ਾਮ, ਮੌਕੇ 'ਤੇ ਪਹੁੰਚੇ SDM

Panchayat Election Result News

ਮੋਹਾਲੀ ਦੇ ਪਿੰਡ ਬੜੀ ਤੋਂ ਹਰਮੀਤ ਕੌਰ ਨੇ ਜਿੱਤੀ ਸਰਪੰਚੀ 
1 ਵੋਟ ਦੇ ਫਰਕ ਨਾਲ ਵਿਰੋਧੀ ਉੁਮੀਦਵਾਰ ਅਰਸ਼ਦੀਪ ਕੌਰ ਨੂੰ ਹਰਾਇਆ

ਫਿਰੋਜ਼ਪੁਰ ਦੇ ਪਿੰਡ ਮਧਰੇ ਤੋਂ ਰਵੀ ਭਲਵਾਨ ਸਰਪੰਚੀ ਦੀ ਚੋਣ ਜਿੱਤੇ।

 

ਸਰਪੰਚੀ ਦੀ ਚੋਣ ਜਿੱਤਣ ਮਗਰੋਂ ਚਲਾਈ ਆਤਿਸ਼ਬਾਜ਼ੀ, ਫਿਰੋਜ਼ਪੁਰ ਦੇ ਇਸ ਪਿੰਡ 'ਚ ਦੀਵਾਲੀ ਵਰਗਾ ਮਾਹੌਲ, ਦੇਖੋ ਤਸਵੀਰਾਂ Live

ਮਲੇਰਕੋਟਲਾ 'ਚ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਣੇ ਸ਼ੁਰੂ ਹੋ ਗਏ ਭੰਗੜੇ, ਦੇਖੋ ਕਿਵੇਂ ਜਸ਼ਨ ਮਨਾ ਰਹੇ ਲੋਕ Live...

 

ਹੁਸ਼ਿਆਰਪੁਰ ਦੇ ਪਿੰਡ ਬਹਿਮਾਵਾ ਵਿਚ ਚੁਣਿਆ ਪੜ੍ਹਿਆ ਲਿਖਿਆ ਸਰਪੰਚ 

 

ਫਿਰੋਜ਼ਪੁਰ 'ਚ ਨਤੀਜੇ ਆਉਣੇ ਹੋਏ ਸ਼ੁਰੂ, ਲੋਕ ਮਨਾ ਰਹੇ ਜਸ਼ਨ, ਕਿਸ ਦੀ ਚਮੇਕਗੀ ਕਿਸਮਤ ?

ਫਿਰੋਜ਼ਪੁਰ ਦੇ ਪਿੰਡ ਬਸਤੀ ਬੂਟਾ 'ਚ 23 ਸਾਲ ਦੀ ਕੁੜੀ ਬਣੀ ਸਰਪੰਚ 
ਰਾਜਵੀਰ ਕੌਰ ਦਾ ਲੋਕਾਂ ਨੇ ਕੀਤਾ ਭਰਵਾਂ ਸਵਾਗਤ

ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਤੋਂ ਨਵਨੀਤ ਕੌਰ ਬਣੀ ਸਰਪੰਚ
ਪਿੰਡ ਵਾਸੀਆਂ ਨੇ ਹਾਰ ਪਾ ਕੇ ਕੀਤਾ ਸਵਾਗਤ

ਕਿਹੜੇ ਜ਼ਿਲ੍ਹੇ 'ਚ ਕਿੰਨੇ ਫ਼ੀਸਦ ਹੋਈ ਵੋਟਿੰਗ, ਕਿੱਥੇ ਪਈਆਂ ਸਭ ਤੋਂ ਵੱਧ ਤੇ ਸਭ ਤੋਂ ਘੱਟ ਵੋਟਾਂ ?

ਬਟਾਲਾ 'ਚ ਲੋਕਾਂ ਨੇ ਘੇਰਿਆ ਪੋਲਿੰਗ ਬੂਥ, ਨਤੀਜਿਆਂ 'ਚ ਹੋ ਰਹੀ ਦੇਰੀ ਕਾਰਨ ਭੜਕੇ ਲੋਕ, ਦੇਖੋ ਪਿੰਡ ਹਰਦੋ ਝੰਡੇ ਦੀਆਂ ਤਸਵੀਰਾਂ

ਚੋਣ ਨਤੀਜਿਆਂ ਤੋਂ ਪਹਿਲਾ ਹੀ ਪੈ ਗਏ ਖਿਲਾਰੇ, ਪਾੜ ਦਿੱਤੇ ਬੈਲੇਟ ਪੇਪਰ, ਮਾਹੌਲ ਹੋ ਗਿਆ ਗਰਮ, ਦੇਖੋ ਪੂਰੀ ਖ਼ਬਰ Live

 

ਪਟਿਆਲਾ ਦੇ ਪਾਤੜਾਂ 'ਚ ਪੁਲਿਸ ਨਾਲ ਹੋਇਆ ਟਕਰਾਅ, SHO ਹੋਇਆ ਜ਼.ਖ਼.ਮੀ, ਮਾਹੌਲ ਹੋ ਗਿਆ ਤਣਾਅਪੂਰਨ, ਦੇਖੋ ਪੂਰੀ ਖ਼ਬਰ Live

 

ਪਟਿਆਲਾ ਦੇ ਪਿੰਡ ਖੁੱਡਾ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ, ਪਿੰਡ 'ਚ ਬੂਥ ਕੈਪਚਰਿੰਗ ਦੇ ਲੱਗੇ ਇਲਜ਼ਾਮ, ਮੌਕੇ 'ਤੇ ਪਹੁੰਚੇ SDM

 

ਫਿਰੋਜ਼ਪੁਰ ਦੇ ਪਿੰਡ ਰੁਕਣਾ ਮੂੰਗਲਾ ਤੋਂ ਬਲਵਿੰਦਰ ਸਿੰਘ ਜੋਸਨ ਸਰਪੰਚੀ ਦੀ ਚੋਣ ਜਿੱਤੇ

 

ਬਲਾਕ ਪਾਤੜਾਂ ਦੇ ਪਿੰਡ ਚਿੱਚੜਵਾਲ 'ਚ ਪੰਚਾਇਤੀ ਵੋਟਾਂ ਦੌਰਾਨ ਚੱਲੀ ਗੋਲੀ
ਬਲਾਕ ਪਾਤੜਾਂ ਦੇ ਪਿੰਡ ਚਿੱਚੜਵਾਲ 'ਚ ਪੰਚਾਇਤੀ ਵੋਟਾਂ ਦੌਰਾਨ ਗੋਲੀ ਚੱਲਣ ਦੀ ਖ਼ਬਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ।

ਪਿੰਡ ਫੱਤੂਵਾਲ ਤੋਂ ਬੀਬੀ ਕੁਲਵਿੰਦਰ ਕੌਰ ਸਰਪੰਚ ਬਣੇ
ਬਲਾਕ ਰਈਆ ਤੋਂ ਪਹਿਲਾ ਨਤੀਜਾ ਆਇਆ ਸਾਹਮਣੇ : ਪਿੰਡ ਫੱਤੂਵਾਲ ਤੋਂ ਬੀਬੀ ਕੁਲਵਿੰਦਰ ਕੌਰ ਸਰਪੰਚ ਬਣੇ ।

ਸ਼ਤਾਬਗੜ੍ਹ ਤੋਂ ਹਰਵਿੰਦਰ ਕੌਰ ਬਣੇ ਸਰਪੰਚ

ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੈਦਪੁਰ ਤੋ ਮਲਕੀਤ ਸਿੰਘ 3 ਵੋਟਾਂ ਨਾਲ ਬਣੇ ਸਰਪੰਚ

 

 

ਪਿੰਡ ਕੈਂਬੋਵਾਲ 'ਚੋਂ ਦਰਸ਼ਨ ਸਿੰਘ ਜੱਸੇਕਾ 12 ਵੋਟਾਂ ਨਾਲ ਰਹੇ ਜੇਤੂ
 ਦਰਸ਼ਨ ਸਿੰਘ ਜੱਸੀ ਕਾ ਪਿੰਡ ਕੈਂਬੋਵਾਲ ਤੋਂ ਸਰਪੰਚੀ ਦੀ ਚੋਣ ਜਿੱਤ ਗਏ ਹਨ। ਜਿੱਤਣ ਉਪਰੰਤ ਉਹਨਾ ਦਾ ਇਲਾਕਾ ਆਗੂ ਬਲਵਿੰਦਰ ਸਿੰਘ ਢਿੱਲੋਂ, ਕਮਲ ਬਰਾੜ ਅਤੇ ਪਿੰਡ ਵਾਸੀਆਂ ਨੇ ਸਨਮਾਨ ਕੀਤਾ।

 

ਹਲਕਾ ਭੁੱਲਥ ਦੇ ਪਿੰਡ ਸੀਕਰੀ ਤੋਂ ਇੰਦਰਜੀਤ ਕੌਰ ਬਣੇ ਪਿੰਡ ਦੇ ਸਰਪੰਚ
ਪਿੰਡ ਵਸੀਆ ਨੇ ਖੁਸ਼ੀ ਜਿਤਾਈ

ਫਿਰੋਜ਼ਪੁਰ ਗ੍ਰਾਮ ਪੰਚਾਇਤ ਬਸਤੀ ਰਾਮ ਲਾਲ ਤੋਂ ਜਰਮਲ ਸਿੰਘ ਬਣੇ ਸਰਪੰਚ, 27 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ।

 

ਫਿਰੋਜ਼ਪੁਰ ਦੀ ਗ੍ਰਾਮ ਪੰਚਾਇਤ ਖਿਲਚੀ ਜਦੀਦ ਤੋਂ ਜਿੰਦਰ ਸਿੰਘ ਬਣੇ ਸਰਪੰਚ, 26 ਵੋਟਾਂ ਦੇ ਫਰਕ ਨਾਲ ਜਿੱਤੇ

ਹਲਕਾ ਭੁੱਲਥ ਦੇ ਪਿੰਡ ਫਤਿਹਗੜ੍ਹ ਤੋਂ ਸੰਪੂਰਨ ਸਿੰਘ ਬਣੇ ਪਿੰਡ ਦੇ ਸਰਪੰਚ ਪਿੰਡ ਵਸੀਆ ਨੇ ਖੁਸ਼ੀ ਜਿਤਾਈ

 

ਪਿੰਡ ਹਰਕਿਸ਼ਨਪੁਰਾ 'ਚ ਨਵਨੀਤ ਕੌਰ ਬਣੀ ਸਰਪੰਚ
ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਪਿੰਡ ਹਰਕਿਸ਼ਨਪੁਰਾ ਵਿਖੇ ਨਵਨੀਤ ਕੌਰ ਨੇ ਰੁਪਿੰਦਰ ਕੌਰ ਨੂੰ 299 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਲ ਹੋਈਆਂ ਕੁੱਲ 415 ਵੋਟਾਂ ਵਿਚੋਂ 8 ਕੈਂਸਲ, ਨਵਨੀਤ ਕੌਰ ਨੂੰ 353ਅਤੇ ਰੁਪਿੰਦਰ ਕੌਰ ਨੂੰ 54 ਵੋਟਾਂ ਪਈਆਂ। 

ਰੱਖ ਓਠੀਆਂ ਤੋਂ ਦਲਜੀਤ ਕੌਰ ਬਣੇ ਸਰਪੰਚ
ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰੱਖ ਓਠੀਆਂ ਵਿਖੇ ਦੀਆਂ ਹੋਈਆਂ ਚੋਣਾਂ ਵਿਚ ਦਲਜੀਤ ਕੌਰ ਪਤਨੀ ਜਗਤਾਰ ਸਿੰਘ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪਿੰਡ ਦੇ ਸਰਪੰਚ ਬਣ ਗਏ ਹਨ। ਪਿੰਡ ਵਾਸੀਆਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। 

ਪੰਚਾਇਤੀ ਚੋਣਾਂ ਨੂੰ ਲੈ ਕੇ ਮਸੀਤਾਂ ਵਿੱਚ ਚੱਲੇ ਇੱਟਾਂ ਰੋੜੇ
ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਮਸੀਤਾਂ ਵਿਚ ਇੱਟਾਂ ਰੋੜੇ ਚੱਲੇ ਤੇ ਹਵਾਈ ਫਾਇਰ ਵੀ ਹੋਏ ਦੱਸੇ ਜਾ ਰਹੇ ਹਨ। 

 

ਪੋਲਿੰਗ ਬੂਥ ਅੰਦਰੋਂ ਬੈਲੇਟ ਬਾਕਸ ਹੀ ਲੈ ਭੱਜੇ ਨੌਜਵਾਨ
ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਸ਼ਾਦੀਪੁਰ ਖੁਡਾ ਦੇ ਪੋਲਿੰਗ ਬੂਥ ਤੋਂ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਬੈਲੇਟ  ਬਾਕਸ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਕੁਝ ਦੇਰ ਬਾਅਦ ਇਹ ਬੈਲੇਟ  ਬਾਕਸ ਪੋਲਿੰਗ ਬੂਥ ਦੇ ਨੇੜਲੇ ਖੇਤਾਂ 'ਚ ਡਿੱਗਾ ਪਿਆ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪੋਲਿੰਗ 20-25 ਦੇ ਕਰੀਬ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਮੌਕੇ ਹੰਗਾਮਾ ਕੀਤਾ ਅਤੇ ਇਸ ਦੌਰਾਨ ਇਹ ਨੌਜਵਾਨ ਪੋਲਿੰਗ ਬੂਥ 'ਚ ਪਿਆ ਬੈਲੇਟ  ਬਾਕਸ ਚੁੱਕ ਭੱਜ ਨਿਕਲੇ।

ਪਿੰਡ ਕੋਟ ਸੂਬਾ ਸਿੰਘ ਤੋਂ ਗੁਰਪ੍ਰੀਤ ਕੌਰ ਬਣੇ ਸਰਪੰਚ
ਮਮਦੋਟ ਬਲਾਕ ਦੀ ਗ੍ਰਾਮ ਪੰਚਾਇਤ ਕੋਟ ਸੂਬਾ ਸਿੰਘ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨ ਦਿੱਤਾ ਗਿਆ ਹੈ, ਇਸ ਪਿੰਡ ਤੋਂ ਗੁਰਪ੍ਰੀਤ ਕੌਰ ਪਤਨੀ ਬਖਸ਼ੀਸ਼ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ ਦੇ ਛੋਟੀ ਭਰਜਾਈ ਹਨ, ਸਰਪੰਚ ਦੀ ਚੋਣ ਜਿੱਤ ਗਏ ਹਨ। 

 

 

ਪਿੰਡ ਕੋਟਲਾ ਮਿਹਰ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ
-ਬਾਘਾਪੁਰਾਣਾ ਹਲਕੇ ਦੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਚ ਸਿੱਧੀਆਂ ਗੋਲੀਆਂ ਚੱਲੀਆਂ।  ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਅਤੇ ਆਪ ਦੇ ਵਰਕਰਾਂ ਵਿੱਚ ਝੜਪ ਹੋਈ। ਜਿਸ ਤੋਂ ਬਾਅਦ ਉੱਥੇ ਗੋਲੀਆਂ ਚੱਲੀਆਂ ਅਤੇ ਲੋਕਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਦੋ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਫਿਰੋਜ਼ਪੁਰ ਦੇ ਪਿੰਡ ਲੋਕੇ ਖੁਰਦ ਵਿਖੇ ਬੈਲਟ ਪੇਪਰ ਵਿੱਚ ਸੁੱਟੀ ਗਈ  ਸਿਆਹੀ
ਜੀਰਾ ਦੇ ਲੋਹਕੇ ਖੁਰਦ ਵਿੱਚ ਵੀ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ। ਉਥੇ ਬੈਲਟ ਪੇਪਰਾਂ 'ਤੇ ਸਿਆਹੀ ਪਾ ਕੇ ਵੋਟਾਂ ਖਰਾਬ ਕੀਤੀਆਂ ਗਈਆਂ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਾਮ ਕਰੀਬ 4:30 ਵਜੇ ਵਾਪਰੀ।

 

ਪਿੰਡ ਹਿਆਤਪੁਰ ਸਿੰਘ 'ਚ ਰਾਜਵਿੰਦਰ ਕੌਰ ਪੰਚ ਜੇਤੂ ਰਹੀ
 ਜ਼ਿਲ੍ਹਾ ਨਵਾਂਸ਼ਹਿਰ ਵਿਚ ਪੈਂਦੇ ਪਿੰਡ ਹਿਆਤਪੁਰ ਸਿੰਘ ਵਿਚ ਪੰਚਾਇਤ ਮੈਂਬਰ ਰਾਜਵਿੰਦਰ ਕੌਰ ਵਾਰਡ ਨੰਬਰ 4 ਤੋਂ ਜੇਤੂ ਰਹੀ, ਉਸ ਨੇ ਆਪਣੀ ਵਿਰੋਧੀ ਹਰਪ੍ਰੀਤ ਕੌਰ ਨੂੰ ਹਰਾਇਆ। 

 

ਪੰਜਾਬ 'ਚ ਨਤੀਜੇ ਆਉਣੇ ਸ਼ੁਰੂ, ਪਹਿਲਾ ਸਰਪੰਚ 26 ਵੋਟਾਂ ਨਾਲ ਜਿੱਤਿਆ, ਟੱਕਰ ਦਾ ਮੁਕਾਬਲਾ, ਦੇਖੋ ਰੋਜ਼ਾਨਾ ਸਪੋਕਸਮੈਨ LIVE

Panchayat Election Result News: ਪੰਜਾਬ ’ਚ ਵੋਟ ਪ੍ਰਕਿਰਿਆ ਹੋਈ ਮੁਕੰਮਲ
ਵੋਟਾਂ ਦੀ ਗਿਣਤੀ ਸ਼ੁਰੂ