Punjab News: ਅੱਜ ਪੈਣਗੀਆਂ ਪੰਚਾਇਤ ਚੋਣਾਂ ਲਈ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਸਰਪੰਚੀ ਲਈ 25558 ਉਮੀਦਵਾਰ ਮੈਦਾਨ ’ਚ, ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ

Voting for panchayat elections will be held today

 

Punjab News: ਪਿੰਡਾਂ ਦੀ ਸਰਕਾਰ ਵਜੋਂ ਜਾਣੀਆਂ ਜਾਂਦੀਆਂ ਪੰਜਾਬ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਹੋ ਰਹੀਆਂ ਹਨ ਤੇ ਇਸੇ ਦਿਨ ਹੀ ਨਤੀਜੇ ਵੀ ਐਲਾਨੇ ਜਾਣਗੇ। ਕੁੱਝ ਥਾਵਾਂ ਉਪਰ ਨਾਮਜ਼ਦਗੀਆਂ ਵਿਚ ਗੜਬੜੀਆਂ ਦੇ ਦੋਸ਼ਾਂ ਵਿਚ ਹਾਈ ਕੋਰਟ ਵਿਚ ਵੱਡੀ ਗਿਣਤੀ ਵਿਚ ਪਟੀਸ਼ਨਾਂ ਪੁੱਜਣ ਬਾਦ ਛਿੜੇ ਸਿਆਸੀ ਵਿਵਾਦਾਂ ਦੇ ਚਲਦੇ ਹਾਈ ਕੋਰਟ ਵਲੋਂ ਸਾਰੀਆਂ ਪਟੀਸ਼ਨਾਂ ਰੱਦ ਕਰਨ ਦੇਣ ਬਾਅਦ ਚੋਣਾਂ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋਇਆ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਚੋਣਾਂ ਲਈ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਪੋÇਲੰਗ ਪਾਰਟੀਆਂ ਪੋÇਲੰਗ ਕੇਂਦਰਾਂ ’ਤੇ ਪਹੁੰਚ ਚੁੱਕੀਆਂ ਹਲ। 

ਸੂਬੇ ਦੇ ਵਿਸ਼ੇਸ਼ ਡੀ.ਜੀ.ਪੀ. ਅਮਨ ਕਾਨੂੰਨ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਈ ਕੋਰਟ ਨੇ ਜਿਥੇ ਅੱਜ 200 ਤੋਂ ਵੱਧ ਪੰਚਾਇਤਾਂ ਦੀ ਚੋਣ ’ਤੇ ਪਹਿਲਾਂ ਲਾਈ ਰੋਕ ਹਟਾਈ ਹੈ ਉਥੇ ਇਸ ਤੋਂ ਬਾਅਦ ਆਈਆਂ ਸਾਰੀਆਂ ਪਟੀਸ਼ਨਾਂ ਵੀ ਰੱਦ ਕੀਤੀਆਂ ਹਨ। ਕੁਲ 13, 237 ਦੇ ਕਰੀਬ ਪੰਚਾਇਤਾਂ ਲਈ ਸਰਪੰਚਾਂ ਅਤੇ ਪੰਚਾਂ ਦੀਆਂ ਚੋਣਾਂ ਹੋਣੀਆਂ ਹਨ।

ਸਰਪੰਚਾਂ ਲਈ 50 ਹਜ਼ਾਰ ਅਤੇ ਪੰਚਾਂ ਲਈ 1 ਲੱਖ 50 ਹਜ਼ਾਰ ਤੋਂ ਵੱਧ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਕਾਗ਼ਜ਼ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਦੀਆਂ ਨਾਮਜ਼ਦਗੀਆਂ ਵਿਚੋਂ 3,683 ਕਾਗ਼ਜ਼ ਰੱਦ ਹੋ ਗਏ ਸਨ ਅਤੇ 20,147 ਨਾਮ ਵਾਪਸ ਲਏ ਜਾਣ ਬਾਅਦ ਤਕਰੀਬਨ 25,558 ਉਮੀਦਵਾਰ ਮੈਦਾਨ ਵਿਚ ਹਨ।