ਬਲਵੰਤ ਸਿੰਘ ਰਾਜੋਆਣਾ ਮਾਮਲਾ ਫਿਰ ਲਟਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਵੀ ਨਹੀਂ ਹੋਈ ਸੁਣਵਾਈ

Balwant Singh Rajoana case lingers again

ਅੰਮ੍ਰਿਤਸਰ: ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ Balwant Singh Rajoana ਦੇ ਮਾਮਲੇ ਵਿੱਚ ਅੱਜ ਉਮੀਦਾਂ ਦੇ ਬਾਵਜੂਦ ਵੀ ਕੋਈ ਫੈਸਲਾ ਨਹੀਂ ਹੋ ਸਕਿਆ। 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਰਾਜੋਆਣਾ ਨੂੰ ਅਜੇ ਤੱਕ ਇੱਕ ਵੀ ਪਰੋਲ ਨਹੀਂ ਮਿਲੀ ਤੇ ਪਿਛਲੇ 18 ਸਾਲਾਂ ਤੋਂ ਉਹ ਫਾਂਸੀ ਦੀ ਸਜ਼ਾ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਹੈ। ਕਰੀਬ ਪੰਜ ਸਾਲਾਂ ਤੋਂ ਉਨ੍ਹਾਂ ਨੇ ਆਪਣੇ ਮਾਮਲੇ ਦਾ ਜਲਦੀ ਫੈਸਲਾ ਕਰਨ ਲਈ Supreme Court of India ਵਿੱਚ ਅਰਜ਼ੀ ਪਾਈ ਹੋਈ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਗਈ ਸੀ। ਪਿਛਲੇ ਦਿਨੀਂ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਹਰ ਹਾਲਤ ਵਿੱਚ ਜਵਾਬ ਦਿੱਤਾ ਜਾਵੇ, ਨਹੀਂ ਤਾਂ ਕੋਰਟ ਆਪ ਸੁਣਵਾਈ ਕਰੇਗੀ।

ਸਿੱਖ ਸੰਗਤ ਤੇ ਐਸਜੀਪੀਸੀ ਵੱਲੋਂ ਅੱਜ ਇਸ ਮਾਮਲੇ ਵਿੱਚ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਅੱਜ ਕੇਸ ਇਨ-ਲਿਸਟ ਨਹੀਂ ਕੀਤਾ ਗਿਆ। ਉਮੀਦ ਸੀ ਕਿ ਸ਼ਾਇਦ ਇਹ ਸਪਲੀਮੈਂਟਰੀ ਲਿਸਟ ਵਿੱਚ ਪਾਇਆ ਜਾਵੇ, ਪਰ ਰਾਤ ਨੂੰ ਉਹ ਵੀ ਨਹੀਂ ਹੋਇਆ। ਇਸ ਕਾਰਨ ਅੱਜ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ ਪੈ ਚੁੱਕੀ ਹੈ।

ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਤਰੀਕਾਂ ਤੇ ਤਰੀਕਾਂ ਲੱਗਣ ਨਾਲ ਸਿੱਖ ਭਾਵਨਾਵਾਂ ਨੂੰ ਚੋਟ ਪਹੁੰਚ ਰਹੀ ਹੈ। ਰਾਜੋਆਣਾ ਸਾਹਿਬ ਪਹਿਲਾਂ ਹੀ ਆਪਣੀ ਸਜ਼ਾ ਦਾ ਸਮਾਂ ਪੂਰਾ ਕਰ ਚੁੱਕੇ ਹਨ ਪਰ ਫਿਰ ਵੀ ਮਾਮਲਾ ਲਟਕਾਇਆ ਜਾ ਰਿਹਾ ਹੈ। ਸੰਗਤਾਂ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਤੇ ਗੁੱਸੇ ਦੀ ਲਹਿਰ ਹੈ।

“ਅੱਜ ਫਿਰ ਸਿੱਖਾਂ ਦੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਲਟਕਾਇਆ ਗਿਆ ਹੈ। ਲੱਗਦਾ ਹੈ ਨਿਆਏ ਦੇ ਮੰਦਰ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਭਾਵ ਹੈ। ਸਰਕਾਰ ਤੇ ਨਿਆਪਾਲਿਕਾ ਨੂੰ ਇਸ ਮਾਮਲੇ ਤੇ ਗੰਭੀਰ ਹੋਣ ਦੀ ਲੋੜ ਹੈ ਕਿਉਂਕਿ ਸਿੱਖ ਸੰਗਤ ਦੇ ਮਨ ਵਿੱਚ ਬਹੁਤ ਡੂੰਘਾ ਅਫਸੋਸ ਹੈ।”