ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਕੀਤਾ ਗ੍ਰਿਫ਼ਤਾਰ
ਰਾਜਸਭਾ ਲਈ ਨਾਮਜ਼ਦਗੀ 'ਚ ਕਥਿਤ ਤੌਰ 'ਤੇ ਜਾਅਲੀ ਦਸਤਖਤ ਕਰਨ ਦਾ ਮਾਮਲਾ
Punjab Police arrested Navneet Chaturvedi
ਚੰਡੀਗੜ੍ਹ: ਰਾਜ ਸਭਾ ਉਪ ਚੋਣ ਵਿੱਚ ਕਥਿਤ ਫਰਜ਼ੀਵਾੜੇ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਨੂੰ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰੋਪੜ ਪੁਲਿਸ ਨਵਨੀਤ ਚਤੁਰਵੇਦੀ ਨੂੰ ਰੋਪੜ ਥਾਣੇ ਲੈ ਆਈ ਹੈ। ਇਸ ਦੌਰਾਨ, ਰੋਪੜ ਥਾਣਾ ਸ਼ਹਿਰੀ ਦੇ ਡੀਐਸਪੀ ਰਾਜਪਾਲ ਸਿੰਘ ਗਿੱਲ ਅਤੇ ਇੰਸਪੈਕਟਰ ਪਵਨ ਕੁਮਾਰ ਟੀਮ ਵਿੱਚ ਮੌਜੂਦ ਸਨ, ਜੋ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਤੋਂ ਰੋਪੜ ਲੈ ਆਈ। ਨਵਨੀਤ ਚਤੁਰਵੇਦੀ ਨੂੰ ਵੀਰਵਾਰ ਨੂੰ ਰੋਪੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ