ਕਾਂਗਰਸ ਧਰਮ ਨਿਰਪੱਖ ਪਾਰਟੀ, ਸ਼੍ਰੋਮਣੀ ਕਮੇਟੀ ਚੋਣਾਂ ਸਾਡੇ ਅਮ੍ਰਿਤਧਾਰੀ ਸਿੱਖ ਲੜਨਗੇ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸ਼੍ਰੋਮਣੀ...

Congress secular party, SGPC elections will fight our Amritdhari Sikhs

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸੀਨੀਅਰ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਾ ਅਤੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਉਹਨਾਂ ਦੀ ਵਡੀ ਤਰਜੀਹ ਹੈ। 'ਸਪੋਕਸਮੈਨ ਵੈਬ ਟੀਵੀ' ਨਾਲ ਇਕ ਖਾਸ ਇੰਟਰਵਿਊ ਦੌਰਾਨ ਬਾਜਵਾ ਨੇ ਇਹ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਬਜੇ ਤੋਂ ਮੁਕਤ ਕਰਵਾਇਆ ਜਾਵੇਗਾ

'ਬਰਗਾੜੀ ਮੋਰਚਾ ਬਣਿਆ ਹੁਣ ਸਿਆਸੀ ਖੇਡ, ਕੈਪਟਨ ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ'

ਬਾਜਵਾ ਨੇ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ ਵਾਲਿਆਂ ਨੇ ਲਿਖਤੀ ਤੌਰ ਉਤੇ ਜੋ ਮੰਗਾਂ ਸਰਕਾਰ ਨੂੰ ਦਿਤੀਆਂ ਸਨ ਉਹ ਮੰਨ ਲਈਆਂ ਗਈਆਂ ਹਨ ਅਤੇ ਹੁਣ ਬਰਗਾੜੀ ਮੋਰਚਾ ਇਕ ਸਿਆਸੀ ਖੇਡ ਬਣ ਚੁੱਕਾ ਹੈ। ਉਹਨਾਂ ਨੂੰ ਲਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਿਘਾਰ ਕਾਰਨ ਸਿਆਸਤ ਚ ਪਿਆ ਖੱਪਾ ਉਹ ਭਰ ਦੇਣਗੇ ਅਤੇ ਬਾਦਲ ਦਲ ਦੀ ਥਾਂ ਲੈ ਲੈਣਗੇ। ਬਾਜਵਾ ਨੇ ਸਪਸ਼ਟ ਕਿਹਾ ਕਿ ਬਰਗਾੜੀ ਮੋਰਚਾ ਆਪਣੇ ਟੀਚੇ ਤੋਂ ਪਰੇ ਹੋ ਚੁੱਕਾ ਹੈ ਅਤੇ ਸਿਆਸੀ ਸੁਪਨੇ ਦੀ ਪੂਰਤੀ ਹੁਣ ਉਹਨਾਂ ਦਾ ਟੀਚਾ ਬਣ ਚੁੱਕਾ ਹੈ, ਜਿਸ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ। 

ਸੁਮੇਧ ਸੈਣੀ ਨੂੰ ਪਹਿਲਾਂ ਬੇਅਦਬੀ ਅਤੇ ਫਿਰ ਭ੍ਰਿਸ਼ਟਾਚਾਰ ਦੇ ਮਾਮਲੇ ਚ ਫੜਾਂਗੇ 

ਬਾਜਵਾ ਨੇ ਦਾਅਵਾ ਕੀਤਾ ਕਿ ਕਿਸੇ ਵੇਲੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਾਸਮਖਾਸ ਰਹੇ ਪੰਜਾਬ ਪੁਲਿਸ ਦੇ ਭਗੌੜੇ ਅਪਰਾਧੀ ਅਮਨਦੀਪ ਸਕੌਡਾ ਵਲੋਂ ਸੈਣੀ ਖਿਲਾਫ ਭ੍ਰਿਸ਼ਟਾਚਾਰ ਦਾ ਵੱਡਾ ਖੁਲਾਸਾ ਕੀਤਾ ਜਾ ਚੁੱਕਾ ਹੈ। ਸੈਣੀ ਉਤੇ ਨਸ਼ਾ ਤਸਕਰਾਂ ਅਤੇ ਹਥਿਆਰ ਤਸਕਰਾਂ ਕੋਲੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਰਹੀਆਂ ਹੋਣ ਦੇ ਦੋਸ਼ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਸੈਣੀ ਖਿਲਾਫ ਕੋਈ ਸਰਕਾਰ ਕਾਰਵਾਈ ਨਹੀਂ ਕਰ ਸਕੀ।

ਬਾਜਵਾ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਸਕੌਡਾ ਵਲੋਂ ਕੀਤੇ ਖੁਲਾਸਿਆਂ ਦੀ ਪੁਲਿਸ ਦੁਆਰਾ ਪੁਣਛਾਣ ਕਰ ਸੈਣੀ ਨੂੰ ਭ੍ਰਿਸ਼੍ਰਟਾਚਾਰ ਦੇ ਮਾਮਲੇ ਚ ਡਕੇਗੀ ਪਰ ਇਸ ਤੋਂ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਚ ਸੈਣੀ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਾਬਕਾ ਡੀਜੀਪੀ ਐਸ ਐਸ ਵਿਰਕ ਫੜਿਆ ਜਾ ਸਕਦਾ ਹੈ ਤਾਂ ਸੈਣੀ ਵੀ ਫੜਿਆ ਜਾ ਸਕਦਾ ਹੈ।

ਮੈਂ ਇੰਗਲੈਂਡ ਗਿਆ ਜਰੂਰ ਸੀ ਪਰ ਰਾਏਸ਼ੁਮਾਰੀ ਵਾਲਿਆਂ ਨੂੰ ਮਿਲਣ ਨਹੀਂ

ਬਾਜਵਾ ਨੇ ਦਾਅਵਾ ਕੀਤਾ ਕਿ ਅਗਸਤ ਮਹੀਨੇ ਦੀ ਉਹਨਾਂ ਦੀ ਸੰਖੇਪ ਇੰਗਲੈਂਡ ਫੇਰੀ ਨੂੰ ਇਕ ਸਾਜਿਸ਼ ਤਹਿਤ ਰੈਫਰੈਂਡਮ -2020 ਵਾਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਹਨਾਂ ਮੰਨਿਆ ਕਿ ਉਹ ਉਹਨਾਂ ਤਰੀਕਾਂ ਦੌਰਾਨ ਇੰਗਲੈਂਡ ਗਏ ਜਰੂਰ ਸਨ ਪਰ ਉਹਨਾਂ ਉਥੇ ਰੈਫਰੈਂਡਮ ਵਾਲਿਆਂ ਜਾਂ ਇਹਨਾਂ ਦੇ ਮੁੱਖ ਕਰਤਾ ਧਰਤਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਤੇ ਨਾ ਹੀ ਇਹ ਉਹਨਾਂ ਦੀ ਇੰਗਲੈਂਡ ਫੇਰੀ ਦਾ ਮਕਸਦ ਸੀ।

ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਮਸੇਰੀ ਭੈਣ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਦੁੱਖ ਵੰਡਾਉਣ ਇੰਗਲੈਂਡ ਗਏ ਸਨ ਜਿਸਦੇ ਕਿ ਉਹਨਾਂ ਕੋਲ ਬਾਕਾਇਦਾ ਸਬੂਤ ਵੀ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਅਕਾਲ ਤਖਤ ਜਾਂ ਦਰਬਾਰ ਸਾਹਿਬ ਜਾ ਕੇ ਸੰਹੁ ਖਾ ਕੇ ਕਹਿਣ ਨੂੰ ਤਿਆਰ ਹਨ ਕਿ ਉਹ ਜਿੰਦਗੀ ਚ ਕਦੇ ਵੀ ਪੰਨੂ ਜਾਂ ਉਸਦੇ ਕਿਸੇ ਬੰਦੇ ਨੂੰ ਨਹੀਂ ਮਿਲੇ। 

Related Stories