ਸੁਨੀਲ ਜਾਖੜ ਨੇ ਸੁਖਬੀਰ ਬਾਦਲ ‘ਤੇ ਸਾਧਿਆ ਨਿਸ਼ਾਨਾ, ਰਾਜਨੀਤਕ ਕੈਰੀਅਰ ‘ਤੇ ਦਿਤਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਸੁਨੀਲ ਜਾਖੜ ਨੇ ਕਿਹਾ ਹੈ ਕਿ...

Sunil Jakhar

ਚੰਡੀਗੜ੍ਹ (ਪੀਟੀਆਈ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਸੁਨੀਲ ਜਾਖੜ ਨੇ ਕਿਹਾ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਬਾਦਲ ਪਰਵਾਰ ਦੇ ਲਿਫ਼ਾਫ਼ੇ ਤੋਂ ਨਿਕਲਨ ਵਾਲੇ ਐਸ.ਜੀ.ਪੀ.ਸੀ ਦੇ ਆਖਰੀ ਪ੍ਰਧਾਨ ਹਨ, ਕਿਉਂਕਿ ਜਿਸ ਤਰ੍ਹਾਂ ਲੋਕ ਜਾਗਰੂਕ ਹੋ ਰਹੇ ਹਨ। ਅਤੇ ਟਕਸਾਲੀ ਨੇਤਾਵਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਭਵਿੱਖ ਵਿਚ ਲੋਕਾਂ ਦੀ ਪਸੰਦ ਦੇ ਨੇਤਾ ਹੀ ਐਸ.ਜੀ.ਪੀ.ਸੀ ਦੇ ਪ੍ਰਧਾਨ ਬਣ ਸਕਣਗੇ। ਉਹਨਾਂ ਨੇ ਕਿਹਾ ਕਿ ਸੁਖਬੀਸ ਸਿੰਘ ਬਾਦਲ ਦੁਆਰਾ ਕੀਤੀ ਗਈ ਪੰਥ ਵਿਰੋਧੀ ਗਲਤੀਆਂ ਦੇ ਕਾਰਨ ਉਹਣ ਉਹਨਾਂ ਦਾ ਸਿਆਸੀ ਅੰਤ ਪੱਕਾ ਹੋ ਚੁੱਕਿਆ ਹੈ।

 

ਬੁੱਧਵਾਰ ਨੂੰ ਜਾਰੀ ਇਕ ਪ੍ਰੈਸ ਕਾਂਨਫਰੰਸ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਭਲੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁਬਾਰਾ ਐਸ.ਜੀ.ਪੀ.ਸੀ ਦਾ ਪ੍ਰਧਾਨ ਬਣਾ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਅਪਣੀ ਪੁਰਾਣੀ  ਦੋਸਤੀ ਦਾ ਸਬੂਤ ਦਿਤਾ ਹੈ। ਉਥੇ ਉਹਨਾਂ ਨੇ ਇਕ ਵਾਰ ਫਿਰ ਤੋਂ ਪੰਥ ਦੇ ਨਾਲ ਵੱਡਾ ਧੋਖਾ ਕੀਤਾ ਹੈ। ਜਾਖੜ ਨੇ ਕਿਹਾ ਕਿ ਸਮਾ ਆ ਗਿਆ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪਣੀ ਸਰਕਾਰ ਦੇ ਸਮੇਂ ਸੱਤਾ ਦੇ ਨਸ਼ੇ ਵਿਚ ਪੰਥ ਨਾਲ ਕੀਤੀ ਗਦਾਰੀ ਲਈ ਨਾ ਸਿਰਫ਼ ਮਾਫ਼ੀ ਮੰਗਣੀ ਪਵੇਗੀ ਸਗੋਂ ਕਾਨੂੰਨ ਵੀ ਉਹਨਾਂ ਨਾਲ ਨਿਪਟੇਗਾ।

ਉਹਨਾਂ ਨੇ ਕਿਹਾ ਕਿ ਜਿਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅਕਾਲੀ ਦਲ ਅਤੇ ਇਸ ਤੋਂ ਸਹਿਯੋਗਹੀਆਂ ਨੇ ਵਿਧਾਨ ਸਭਾ ਵਿਚ ਚਰਚਾ ਕਰਕੇ ਅਪਣਾ ਜਵਾਬ ਦੇਣਾ ਵੀ ਜਰੂਰੀ ਨਹੀਂ ਸਮਝਿਆ ਸੀ। ਹੁਣ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣ ਨੂੰ ਮਜ਼ਬੂਰ ਹੋ ਗਏ ਹਨ।