ਦੀਵਾਲੀ ਦੀ ਰਾਤ ਨੂੰ 14 ਵੱਖ-ਵੱਖ ਸਥਾਨਾਂ 'ਤੇ ਲੱਗੀ ਅੱਗ 

ਏਜੰਸੀ

ਖ਼ਬਰਾਂ, ਪੰਜਾਬ

ਇਕ ਗੋਦਾਮ ਵਿਚ ਅੱਗ ਲੱਗ ਗਈ ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ 70 ਗੱਡੀਆਂ ਪਾਣੀ ਦੀਆਂ ਇਸਤੇਮਾਲ ਕਰਨੀਆਂ ਪਈਆ।

Amritsar

ਅੰਮ੍ਰਿਤਸਰ - ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ 14 ਵੱਖ ਵੱਖ ਸਥਾਨਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਸ਼ਹਿਰ ਵਿਚ ਸਭ ਤੋਂ ਵੱਡੀ ਘਟਨਾ ਸਥਾਨਕ ਹੁਸੈਨਪੁਰਾ ਚੌਕ ਵਿਖੇ ਵਾਪਰੀ ਜਿਥੇ ਇਕ ਗੋਦਾਮ ਵਿਚ ਅੱਗ ਲੱਗ ਗਈ ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ 70 ਗੱਡੀਆਂ ਪਾਣੀ ਦੀਆਂ ਇਸਤੇਮਾਲ ਕਰਨੀਆਂ ਪਈਆ।

ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਸਾਹਮਣੇ ਇਕ ਇਮਾਰਤ ਨੂੰ ਅੱਗ ਲੱਗੀ। ਜਿਸ ਨੂੰ ਕਾਬੂ ਪਾਉਣ ਲਈ 10 ਫਾਇਰ ਟੈਂਡਰ ਲਗਾਏ ਗਏ । ਇਸ ਦੌਰਾਨ ਅਮਰ ਕੋਟ ਵਿਖੇ ਗੁਜਰਾ ਦੇ ਡੇਰੇ ਨੂੰ ਅੱਗ ਲੱਗੀ , ਇਸ ਤੋਂ ਇਲਾਵਾ ਛੇਹਰਟਾ , ਝਬਾਲ ਰੋਡ, ਕਚਹਿਰੀ ਚੌਕ, 100 ਫੁੱਟ ਰੋਡ , ਪੁਤਲੀਘਰ , ਪਿੰਡ ਮੱਘਰਪੁਰਾ ਤਰਨਤਾਰਨ ਰੋਡ, ਲਹੌਰੀ ਗੇਟ , ਹਾਥੀ ਗੇਟ , ਬਾਬਾ ਭੂਰੀ ਵਾਲਾ ਚੌਕ , ਈਸ਼ਵਰ ਨਗਰ , ਗੁਰੂ ਅਮਰਦਾਸ ਐਵੀਨਿਊ ਤਰਨਤਾਰਨ ਰੋਡ , ਇਲਾਕਿਆ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।