SGGS ਕਾਲਜ ਵਿਖੇ ਯਾਦਗਾਰੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਓਲੰਪੀਅਨ ਰੁਪਿੰਦਰਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਲੰਪੀਅਨ ਰੁਪਿੰਦਰਪਾਲ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਦੇ ਜੇਤੂਆਂ ਨੂੰ ਦਿੱਤੀ ਵਧਾਈ

Olympian Rupinderpal Singh At Closing Ceremony Of Memorial Tournament At SGGS College

ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵੱਲੋਂ 12 ਤੋਂ 15 ਨਵੰਬਰ 2021 ਤੱਕ ਸਾਹਿਬਜ਼ਾਦਾ ਅਜੀਤ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਉਲੰਪਿਕ ਪੁਰਸ਼ ਹਾਕੀ ਦੇ ਕਾਂਸੀ ਤਮਗਾ ਜੇਤੂ ਅਤੇ ਐਸਜੀਜੀਐਸ ਕਾਲਜ ਦੇ ਸਾਬਕਾ ਵਿਦਿਆਰਥੀ ਰੁਪਿੰਦਰ ਪਾਲ ਸਿੰਘ ਸਨ।  ਇਸ ਈਵੈਂਟ ਵਿਚ 80 ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਵਰਗਾਂ ਦੀਆਂ ਟੀਮਾਂ ਨੇ ਭਾਗ ਲਿਆ। 

ਮੈਨੇਜਮੈਂਟ, ਐਸ ਈ ਐਸ ਨੇ ਓਲੰਪਿਕ ਅਥਲੀਟ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਦੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਰੁਪਿੰਦਰਪਾਲ ਸਿੰਘ ਨੇ ਸਮਾਗਮ ਦੇ ਆਯੋਜਨ ਵਿਚ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਪਣੇ ਵਿਦਿਆਰਥੀ ਦਿਨਾਂ ਬਾਰੇ ਗੱਲ ਕੀਤੀ ਅਤੇ ਖਿਡਾਰੀਆਂ ਨੂੰ ਪ੍ਰਦਾਨ ਕੀਤੀਆਂ ਖੇਡਾਂ ਦੀਆਂ ਸਹੂਲਤਾਂ, ਫਰੀਸ਼ਿਪਾਂ ਅਤੇ ਹੋਰ ਪ੍ਰੋਤਸਾਹਨ ਲਈ ਕਾਲਜ ਦਾ ਧੰਨਵਾਦ ਕੀਤਾ। 

ਉਨ੍ਹਾਂ ਇਹ ਵੀ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਲਈ ‘ਇੱਛਾ, ਅਨੁਸ਼ਾਸਨ ਅਤੇ ਸਮਰਪਣ’ ਦੇ ਆਦਰਸ਼ ਦੀ ਪਾਲਣਾ ਕਰਨੀ ਚਾਹੀਦੀ ਹੈ।  ਹੋਰ ਉੱਘੀਆਂ ਖੇਡ ਸ਼ਖਸੀਅਤਾਂ ਵਿਚ ਡਾ: ਸੁਨੀਲ ਰਿਆਤ, ਸੰਯੁਕਤ ਡਾਇਰੈਕਟਰ, ਸਪੋਰਟਸ ਚੰਡੀਗੜ੍ਹ, ਸ. ਜੁਗਰਾਜ ਸਿੰਘ, ਸੰਯੁਕਤ ਸਕੱਤਰ, ਬੀਐਫਆਈ, ਸ੍ਰੀ ਚੰਦਰਮੁਖੀ ਸ਼ਰਮਾ, ਸਕੱਤਰ ਜਨਰਲ, ਬੀਐਫਆਈ, ਅਤੇ ਸ ਰਾਜਵੀਰ ਸਿੰਘ ਕਾਹਲੋਂ, ਸਾਬਕਾ ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਐਸ ਜੀ ਜੀ ਐਸ ਕਾਲਜ ਦੇ ਸਾਬਕਾ ਵਿਦਿਆਰਥੀ ਸ਼ਾਮਲ ਸਨ।  ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਰੁਪਿੰਦਰਪਾਲ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ, ਜਿਸ ਨੇ ਖੇਡਾਂ ਪ੍ਰਤੀ ਆਪਣੀ ਸਮਰਪਣ ਭਾਵਨਾ ਨਾਲ ਦੇਸ਼ ਅਤੇ ਆਪਣੇ ਆਲਮਾ ਮਾਤਰ ਦਾ ਨਾਂ ਰੌਸ਼ਨ ਕੀਤਾ ਹੈ। 

ਅੰਡਰ-14 ਵਰਗ ਵਿਚ ਭੈਣੀ ਭਾਗਾ ਅਤੇ ਟੇਸਾ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿਚ ਜੇਤੂ ਰਹੇ ਅਤੇ ਅੰਮ੍ਰਿਤਸਰ ਹੂਪਸਟਰਜ਼ ਅਤੇ ਹਾਰਟੀਅਨਜ਼ ਰਨਰ-ਅੱਪ ਰਹੇ।  ਵਨ ਫੁੱਟ ਗੌਡ ਲੜਕੇ ਅਤੇ ਜੀ ਐਨ ਪੀ ਐਸ ਲੜਕੀਆਂ ਅੰਡਰ-17 ਵਰਗ ਵਿਚ ਜੇਤੂ ਰਹੇ ਅਤੇ ਐਨ ਬੀਏ ਐਲੀਟਸ ਲੜਕੇ ਅਤੇ ਟੀ ਈ ਐਸ ਏ ਲੜਕੀਆਂ ਉਪ ਜੇਤੂ ਰਹੀਆਂ।  ਐਸ ਜੀ ਜੀ ਐਸ ਕਾਲਜ ਲੜਕੇ, ਜੀ ਜੀ ਐਸ ਸੀ ਡਬਲਯੂ ਲੜਕੀਆਂ, ਸਪੋਰਟਸ ਕੰਪਲੈਕਸ ਸੈਕਟਰ-7 ਲੜਕੇ ਅਤੇ ਖਾਲਸਾ ਗਰਲਜ਼ ਅੰਡਰ-19 ਚੈਂਪੀਅਨ ਸਨ।  ਸੀਨੀਅਰ ਵਰਗ ਵਿਚ ਨੈੱਟ ਰਿਪਰਜ਼ ਪੁਰਸ਼ ਅਤੇ ਜੀ ਐਨ ਪੀ ਐਸ ਲੜਕੀਆਂ ਜੇਤੂ ਰਹੇ ਅਤੇ ਸਪੋਰਟਸ ਕੰਪਲੈਕਸ ਸੈਕਟਰ-7 ਲੜਕੇ ਅਤੇ ਜੀ ਜੀ ਐਸ ਸੀ ਡਬਲਿਊ ਲੜਕੀਆਂ ਰਨਰ ਅੱਪ ਰਹੀਆਂ।  ਜੇਤੂ ਟੀਮਾਂ ਨੂੰ 5100 ਰੁਪਏ ਅਤੇ ਉਪ ਜੇਤੂ ਟੀਮਾਂ ਨੂੰ 3100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।