ਮੁਹਾਲੀ ਧਰਨੇ ਚ ਡੇਂਗੂ ਕਾਰਨ ਬੇਰੁਜ਼ਗਾਰ ਅਧਿਆਪਕ ਦੀ ਹੋਈ ਮੌਤ
ਪਿਛਲੇ 28 ਦਿਨਾਂ ਤੋਂ ਧਰਨੇ 'ਤੇ ਸਨ ਬੈਠੇ
ਸਰਦੂਲਗੜ੍ਹ (ਵਿਨੋਦ ਜੈਨ) : ਪਿਛਲੇ ਕਈ ਦਿਨਾਂ ਤੋਂ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਮੋਹਾਲੀ ਵਿਖੇ ਧਰਨਾ ਦੇ ਰਹੇ ਹਨ। ਉਨ੍ਹਾਂ ਵਿਚੋਂ ਇਕ ਅਧਿਆਪਕ ਸਰਦੂਲਗੜ੍ਹ ਹਲਕੇ ਦੇ ਪਿੰਡ ਕੋੜੀ ਨੂੰ ਧਰਨੇ ਦੋਰਾਨ ਡੇਗੂ ਬੁਖ਼ਾਰ ਹੋ ਗਿਆ ਸੀ, ਜਿਸ ਦੀ ਮੌਤ ਹੋ ਗਈ।
ਹੋਰ ਵੀ ਪੜ੍ਹੋ: 'ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਜਾਵੇਗੀ'
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਕਿਹਾ ਕਿ ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਦਾ ਜੁਝਾਰੂ ਸਾਥੀ ਦਲਜੀਤ ਸਿੰਘ (ਕਾਕਾ ਭਾਊ) ਜਿਹੜਾ ਕਿ ਸੰਘਰਸ਼ ਕਰਦਾ ਕਰਦਾ ਡੇਂਗੂ ਦੀ ਭੇਟ ਚੜ੍ਹ ਗਿਆ।
ਹੋਰ ਵੀ ਪੜ੍ਹੋ: ਨਵਜੋਤ ਸਿੱਧੂ 'ਤੇ ਅਦਾਲਤ ਦੀ ਕਾਰਵਾਈ 'ਚ ਦਖਲਅੰਦਾਜ਼ੀ ਦਾ ਆਰੋਪ, ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
ਮੁਹਾਲੀ ਵਿਖੇ ਚੱਲ ਰਹੇ ਸਾਡੇ ਸੰਘਰਸ਼ ਨੂੰ ਅੱਜ 32 ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਮਰਹੂਮ ਸਾਥੀ ਨੇ ਇਸ ਧਰਨੇ ਵਿਚ ਘੱਟੋ ਘੱਟ ਅਠਾਈ (28) ਦਿਨ ਹਾਜ਼ਰੀ ਲਵਾਈ। ਅੱਜ ਤੋਂ ਚਾਰ ਦਿਨ ਪਹਿਲਾਂ ਉਸ ਦੀ ਹਾਲਤ ਧਰਨੇ ਵਿਚ ਵਿਗੜ ਗਈ ਸੀ, ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਘਰ ਆਉਣਾ ਪਿਆ ਤੇ ਜਦੋਂ ਘਰ ਆ ਕੇ ਉਸ ਨੇ ਅਪਣਾ ਟੈਸਟ ਕਰਵਾਇਆ ਤਾਂ ਉਸ ਵਿਚ ਡੇਂਗੂ ਦੀ ਪੁਸ਼ਟੀ ਹੋਈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਹੋਰ ਵੀ ਪੜ੍ਹੋ: ਚੰਡੀਗੜ੍ਹ 'ਚ 2 ਹਜ਼ਾਰ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਕਤਲ
ਉਨ੍ਹਾ ਨੇ ਦਸਿਆ ਕਿ ਮ੍ਰਿਤਕ ਅਪਣੇ ਪਿਛੇ ਧਰਮ ਪਤਨੀ ਤੇ ਇਕ ਬੇਟਾ ਉਮਰ 6 ਸਾਲ ਛੱਡ ਗਿਆ। ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ, ਭੀਮ ਸ਼ਰਮਾ, ਮਨਪ੍ਰੀਤ ਮਾਖਾ, ਕਮਲ ਘੁਰਕਣੀ, ਗੁਰਪ੍ਰੀਤ ਕੌਰਵਾਲਾ, ਜਸਵਿੰਦਰ ਅੱਕਾਂਵਾਲੀ, ਗੁਰਦੀਪ ਸਿਰਸਾ, ਰਾਜਿੰਦਰ ਮਘਾਣੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪ੍ਰਵਾਰ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ।