ਨਹੀਂ ਰੁਕ ਰਿਹਾ ਜੇਲ੍ਹਾਂ ’ਚੋਂ ਫੋਨ ਮਿਲਣ ਦਾ ਸਿਲਸਿਲਾ- ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ 7 ਮੋਬਾਈਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਾਸ਼ੀ ਦੌਰਾਨ ਕੈਦੀਆਂ ਕੋਲੋਂ 7 ਮੋਬਾਈਲ, 2 ਸਿਮ ਸਣੇ ਹੋਰ ਸਾਮਾਨ ਬਰਾਮਦ

Kapurthala Jail

 

ਕਪੂਰਥਲਾ:  ਪੰਜਾਬ ਦੀਆਂ ਜੇਲ੍ਹਾਂ ਵਿਚੋਂ ਫੋਨ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਦੌਰਾਨ ਅੱਜ ਫਿਰ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ 7 ਮੋਬਾਈਲ ਫੋਨ, 2 ਸਿਮ ਕਾਰਡ 3 ਡੋਂਗਲ, 2 ਈਅਰ ਫੋਨ 1 ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ 3 ਹਵਾਲਾਤੀਆਂ , 1 ਕੈਦੀ ਅਤੇ ਇਕ ਅਣਪਛਾਤੇ ਸਣੇ 5 ਅਰੋਪੀਆਂ ਖਿਲਾਫ਼ ਥਾਣਾ ਕੋਤਵਾਲੀ ਵਿਖੇ 52-A ਪਰੀਜ਼ਨਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।