Collision of 4 vehicles in Hoshiarpur: ਹੁਸ਼ਿਆਰਪੁਰ 'ਚ 4 ਵਾਹਨਾਂ ਦੀ ਟੱਕਰ ਦੌਰਾਨ ਇਕ ਦੀ ਮੌਤ
ਊਨਾ ਬਾਈਪਾਸ ਰੋਡ 'ਤੇ ਵਾਪਰਿਆ ਹਾਦਸਾ
Collision of 4 vehicles in Hoshiarpur
Collision of 4 vehicles in Hoshiarpur: ਹੁਸ਼ਿਆਰਪੁਰ 'ਚ ਊਨਾ ਰੋਡ ਭੰਗੀ ਚੋਆ ਬਾਈਪਾਸ ਰੋਡ 'ਤੇ ਚਾਰ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਮਨ ਵਾਸੀ ਬਹਾਦੂਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ ਐਕਟਿਵਾ ਨੂੰ ਇਕ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਐਕਟਿਵਾ ਸਵਾਰ ਟਰਾਲੀ ਦੇ ਟਾਇਰ ਨਾਲ ਟਕਰਾ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਟਰੈਕਟਰ ਵੀ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਉਹ ਪਿੱਛੇ ਤੋਂ ਨੁਕਸਾਨੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪ੍ਰਵਾਰਕ ਮੈਂਬਰ ਵੀ ਮੌਕੇ ਤੇ ਹਸਪਤਾਲ ਪਹੁੰਚ ਗਏ।