Punjab News: '22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ 2 ਵਿਅਕਤੀ ਗ੍ਰਿਫਤਾਰ'

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, 'ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ'

File Photo

S.A.S. Nagar: ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖ਼ਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆ ਨੂੰ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  

ਇਹ ਜਾਣਕਾਰੀ ਦਿੰਦਿਆਂ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜੀਤ ਰਾਮ ਸਮੇਤ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੋਹਾਣਾ ਟੋਭੇ ਵਾਲੀ ਸਾਈਡ ਤੋਂ ਇੱਕ ਮੋਟਰ ਸਾਈਕਲ ਮਾਰਕਾ ਡਿਸਕਵਰ ਰੰਗ ਕਾਲਾ ਤੇ ਸਵਾਰ 2 ਮੋਨੇ ਨੌਜਵਾਨ ਜਿਨ੍ਹਾ ਦੇ ਵਿਚਕਾਰ ਇਕ ਥੈਲਾ ਪਲਾਸਟਿਕ ਵਜਨਦਾਰ ਰੱਖਿਆ ਹੋਇਆ ਸੀ, ਆਉਦੇ ਦਿਖਾਈ ਦਿਤੇ। ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਥੈਲਾ ਪਲਾਸਟਿਕ ਥੱਲੇ ਸੁੱਟ ਕੇ ਮੋਟਰਸਾਈਕਲ ਭੱਜਾਉਣ ਲਗੇ।

ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਭੂਰਾ ਪੁੱਤਰ ਗਰੀਬਦਾਸ ਵਾਸੀ ਪਿੰਡ ਮਾਨਸੀ ਨਗਰਾ, ਥਾਣਾ ਕੰਪਨੀ ਬਾਗ, ਜਿਲ੍ਹਾ ਅਲੀਗੜ੍ਹ, ਯੂ.ਪੀ ਹਾਲ ਕਿਰਾਏਦਾਰ ਨੇੜੇ ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੂਰਜ ਭਾਰਤੀ ਪੁੱਤਰ ਮਹੇਸ਼ ਚੰਦਰਾ ਵਾਸੀ ਕਮਾਲਪੁਰ, ਥਾਣਾ ਕੁਆਰਸੀ, ਜਿਲ੍ਹਾ ਅਲੀਗੜ੍ਹ, ਯੂ.ਪੀ. ਹਾਲ ਕਿਰਾਏਦਾਰ ਨੇੜੇ  ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਦਸਿਆ।

ਜਿਨ੍ਹਾ ਵੱਲੋ ਥੱਲੇ ਸੁਟੇ ਥੈਲਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ ਥੈਲਾ ਵਿਚੋ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਬ੍ਰਾਮਦ ਹੋਈ। ਜਿਨ੍ਹਾ ਖ਼ਿਲਾਫ ਮੁਕੱਦਮਾ ਨੰਬਰ 446 ਮਿਤੀ 14-11-2023 ਅ/ਧ 15,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਮੋਹਾਲੀ ਦਰਜ ਕਰਾਇਆ ਗਿਆ ਹੈ। ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹਨ। ਦੋਸ਼ੀਆ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਨ੍ਹਾ ਨਾਲ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਹਨ।

(For more news apart from Punjab police caught smuggler with drugs, stay tuned to Rozana Spokesman)