Ludhiana ’ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ
ਹਾਦਸੇ ਦੌਰਾਨ 1 ਵਿਅਕਤੀ ਦੀ ਹੋਈ ਮੌਤ, ਦੋ ਹੋਏ ਜ਼ਖਮੀ
ਮੋਗਾ : ਮੋਗਾ ਦੇ ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨੇੜੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਲੁਧਿਆਣਾ ਤੋਂ ਆ ਰਹੀ ਕਾਰ ਲੁਧਿਆਣਾ ਰੋਡ ਦੇ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਮੋਗਾ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਦੇ ਲਈ ਮੈਡੀਸਿਟੀ ਹਸਪਤਾਲ ਵਿਚ ਰੈਫਰ ਕੀਤਾ ਗਿਆ।
ਹਾਦਸੇ ਦੌਰਾਨ ਜ਼ਖਮੀ ਹੋਏ ਗੁਰਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਹਨ ਅਤੇ ਮੈਂ ਪਿਛਲੇ ਦਸ ਦਿਨਾਂ ਤੋਂ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹਾਂ। ਅੱਜ ਮੇਰਾ ਚਾਚਾ ਜੋ ਮੇਰੇ ਪਿਤਾ ਨਾਲ ਕੰਮ ਕਰਦਾ ਹੈ, ਉਨ੍ਹਾਂ ਦਾ ਹਾਲ-ਚਾਲ ਪੁੱਛਣ ਆਇਆ ਅਤੇ ਮੈਂ ਵੀ ਉਨ੍ਹਾਂ ਨਾਲ ਜ਼ੀਰਾ ਜਾਣ ਲਈ ਵਾਪਸ ਆਇਆ ਅਤੇ ਮੈਂ ਪਿਛਲੀ ਸੀਟ ’ਤੇ ਸੀ ਅਤੇ ਚਾਚਾ ਅਤੇ ਉਨ੍ਹਾਂ ਦੇ ਸਾਥੀ ਅੱਗੇ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਅਚਾਨਕ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਮੈਂ ਇੱਥੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹਾਂ ਅਤੇ ਹਾਕਮ ਸਿੰਘ ਗੱਡੀ ਚਲਾ ਰਿਹਾ ਸੀ ਅਤੇ ਅਜੀਤ ਸਿੰਘ ਉਨ੍ਹਾਂ ਦੇ ਨਾਲ ਬੈਠਾ ਸੀ। ਇਸ ਹਾਦਸੇ ਵਿੱਚ ਹਾਕਮ ਸਿੰਘ ਦੀ ਮੌਤ ਹੋ ਗਈ ਅਤੇ ਅਜੀਤ ਸਿੰਘ ਡੀ.ਐਮ.ਸੀ. ਵਿੱਚ ਇਲਾਜ ਅਧੀਨ ਹੈ। ਅਸੀਂ ਸਾਰੇ ਜ਼ੀਰਾ ਦੇ ਰਹਿਣ ਵਾਲੇ ਹਾਂ ਅਤੇ ਜ਼ੀਰਾ ਜਾਂਦੇ ਸਮੇਂ ਮਹਿਣਾ ਨੇੜੇ ਇਹ ਹਾਦਸਾ ਵਾਪਰ ਗਿਆ।