ਸੀਬੀਆਈ ਅਦਾਲਤ ਨੇ ਬੈਂਕ ਧੋਖਾਧੜੀ ਮਾਮਲੇ ਵਿਚ 6 ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ ਸਜ਼ਾ ਸੁਣਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8.48 ਕਰੋੜ ਦੀ ਧੋਖਾਧੜੀ ਸਾਬਤ ਹੋਈ

CBI court convicts 6 individuals and a private company in bank fraud case

ਅਹਿਮਦਾਬਾਦ: ਅਹਿਮਦਾਬਾਦ ਦੀ ਸੀ.ਬੀ.ਆਈ. ਅਦਾਲਤ ਨੇ ਬੈਂਕ ਧੋਖਾਧੜੀ ਮਾਮਲੇ ਵਿਚ ਛੇ ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ ਸਜ਼ਾ ਸੁਣਾਈ ਹੈ। ਸੀ.ਬੀ.ਆਈ. ਅਦਾਲਤ ਨੇ ਛੇ ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਮਾਮਲੇ ਵਿਚ 8.48 ਕਰੋੜ ਦੀ ਧੋਖਾਧੜੀ ਸਾਬਤ ਹੋਈ। ਜਾਂਚ ਵਿਚ ਸਾਬਤ ਹੋਇਆ ਕਿ ਕਰਜ਼ੇ ਦੀ ਰਾਸ਼ੀ ਨਿਰਧਾਰਤ ਮਕਸਦ ਦੀ ਬਜਾਏ ਹੋਰ ਉਪਯੋਗਾਂ 'ਤੇ ਖ਼ਰਚ ਕੀਤੀ ਗਈ। ਇਸ ਦੇ ਨਾਲ ਹੀ ਕੰਪਨੀ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਕੁੱਲ ਮਿਲਾ ਕੇ 1 ਲੱਖ 75 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।