Khalsa Aid ਨੂੰ ਮਿਲੇ ਕਰੋੜਾਂ ਰੁਪਏ ਕੌਣ ਡਕਾਰ ਗਿਆ? ਘਪਲੇਬਾਜ਼ੀ ਦੇ ਇਲਜ਼ਾਮਾਂ ਦਾ ਅਸਲ ਸੱਚ ਆਇਆ ਸਾਹਮਣੇ!
Khalsa Aid 'ਤੇ ਲੱਗੇ ਤਮਾਮ ਇਲਜ਼ਾਮਾਂ ਬਾਰੇ ਰਵੀ ਸਿੰਘ ਖ਼ਾਲਸਾ ਦਾ EXCLUSIVE INTERVIEW
Exclusive Interview with Ravi Singh Khalsa About All The Allegations Against Khalsa Aid Latest News in Punjabi ਸਿਖੀ ਨਾਲ ਜਿੱਥੇ ਸਾਨੂੰ ਪਿਆਰ ਦੀ ਭਾਵਨਾ ਮਿਲੀ ਹੈ ਉਥੇ ਹੀ ਸਾਨੂੰ ਸਰਬੱਤ ਦੇ ਭਲੇ ਦੀ ਵੀ ਦਾਤ ਮਿਲੀ ਹੈ। ਇਸ ਨੂੰ ਖ਼ਾਲਸਾ ਏਡ ਸੰਸਥਾ ਨੇ ਇਕ ਬਿਹਤਰੀਨ ਉਦਾਹਰਣ ਬਣਾ ਕੇ ਦੁਨੀਆਂ ਸਾਹਮਣੇ ਪੇਸ਼ ਕੀਤਾ। ਖ਼ਾਲਸਾ ਏਡ ਸੰਸਥਾ ਇਕ ਪੁਰਾਣੀ ਸੰਸਥਾ ਹੋਣ ਦੇ ਨਾਤੇ ਅੱਜ ਰੈੱਡ ਕਰਾਸ ਵਰਗੀ ਸੰਸਥਾ ਨੂੰ ਚੁਣੌਤੀ ਦੇ ਰਹੀ ਹੈ, ਪਰੰਤੂ ਜਦ ਕੋਈ ਚੰਗਾ ਕੰਮ ਕਰਦਾ ਤਾਂ ਉਸ ’ਤੇ ਸਵਾਲ ਜ਼ਰੂਰ ਚੁੱਕੇ ਜਾਂਦੇ ਹਨ। ਸਾਥ ਦੇਣ ਵਾਲੇ ਹੁੰਦੇ ਹਨ, ਪੱਥਰ ਸੁੱਟਣ ਵਾਲੇ ਵੀ। ਅੱਜ ਇਸ ਸੰਜੀਦਾ ਮੁੱਦੇ ’ਤੇ ਗੱਲ ਕਰਨ ਲਈ ਖ਼ਾਲਸਾ ਏਡ ਸੰਸਥਾ ਨੂੰ ਸੀਂਚਣ ਵਾਲੇ ਰਵੀ ਸਿੰਘ ਖ਼ਾਲਸਾ ਨਾਲ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨਿਮਰਤ ਕੌਰ ਦਾ ਖਾਸ ਇੰਟਰਵਿਊ। ਆਉ ਵਿਸਥਾਰ ਸਹਿਤ ਜਾਣਦੇ ਹਾਂ ਇੰਟਰਵਿਊ ਦੀਆਂ ਵਿਸ਼ੇਸ਼ ਗੱਲਾਂ ਬਾਰੇ।
ਸਵਾਲ : ਪੰਜਾਬ ਵਿਚ ਹੜ੍ਹਾਂ ’ਤੇ ਕੰਮ ਕਰਨ ਲਈ ਜੋ ਫੇਜ-2 ਲਾਂਚ ਕੀਤਾ ਉਸ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ?
ਜਵਾਬ : ਪੰਜਾਬ ਜਦੋਂ ਹੜ੍ਹ ਆਏ ਤਾਂ 25 ਜੁਲਾਈ ਨੂੰ ਸਾਡੀ ਸੇਵਾ ਹੋ ਗਈ ਸੀ, ਫਿਰ ਫੇਜ-2 ਆਇਆ ਜਿਸ ਵਿਚ ਰਿਹੈਬ ਹੁੰਦਾ, ਉਸ ਦਾ ਵੱਖਰਾ ਸਿਸਟਮ ਹੁੰਦਾ। ਜਿਸ ਲਈ ਸੰਗਤ ਨੇ ਵੱਧ-ਚੜ੍ਹ ਕੇ ਸੇਵਾ ਕੀਤੀ। ਦੇਸ਼-ਵਿਦੇਸ਼ ਦੀ ਸੰਗਤ ਨੇ ਇਸ ਵਿਚ ਅਪਣਾ ਦਾਨ ਦੇ ਕੇ ਯੋਗਦਾਨ ਪਾਇਆ। ਜਿਸ ਨੂੰ ਦੇਖ ਕੇ, ਸਮਝ ਕੇ ਖ਼ਰਚ ਕਰਨ ਵਲ ਧਿਆਨ ਦਿਤਾ ਗਿਆ। ਸੰਸਥਾ ਵਲੋਂ ਗੁਰਾਸਪੁਰ ਦੇ ਪਿੰਡਾਂ ਹਜ਼ਾਰਾ ਏਕੜ ਜ਼ਮੀਨ ਨੂੰ ਪੱਧਰਾ ਕੀਤਾ ਗਿਆ। ਜ਼ਮੀਨਾਂ ਵਿਚੋਂ ਰੇਤ ਨੂੰ ਕੱਢਿਆ ਗਿਆ ਤੇ ਬੰਨ੍ਹ ਬਣਾਏ ਗਏ, ਜਿਸ ਲਈ ਕਰੋੜਾਂ ਦਾ ਡੀਜਲ ਦਾ ਖ਼ਰਚਾ ਕੀਤਾ ਗਿਆ। ਜਿੱਥੇ ਅਜੇ ਤਕ ਵੀ ਸੇਵਾ ਚੱਲ ਰਹੀ ਹੈ। ਫ਼ਾਜ਼ਿਲਕਾ, ਅਜਨਾਲਾ ਤੇ ਡੇਰਾ ਬਾਬਾ ਨਾਨਕ ਵਿਚ ਵੀ ਸੇਵਾ ਕੀਤੀ ਗਈ ਤੇ ਚੱਲ ਵੀ ਰਹੀ ਹੈ। ਇਸ ਲਈ ਹਰਿਆਣਾ ਤੋਂ ਸੇਵਾ ਆ ਰਹੀ ਹੈ, ਰਾਜਸਥਾਨ ਤੋਂ ਟਰੈਕਟਰਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ।
ਸਵਾਲ : ਇਹ ਕੌਣ ਫ਼ੈਸਲੇ ਲੈ ਰਿਹਾ ਕਿ ਕਿਸ ਪਿੰਡ ਕਿਹੜੀ ਸੇਵਾ ਦੀ ਲੋੜ ਹੈ, ਇਸ ਲਈ ਕੋਈ ਕਮੇਟੀ ਦਾ ਗਠਨ ਕੀਤਾ ਗਿਆ ਹੈ?
ਜਵਾਬ : ਜੀ ਹਾਂ, ਇਸ ਲਈ ਸਾਡੀ ਸੰਸਥਾ ਦੇ ਸੇਵਾਦਾਰ ਹਨ ਜੋ ਜਾ ਕੇ ਪਹਿਲਾਂ ਹੋਏ ਨੁਕਸਾਨ ਦਾ ਮੁਲਾਂਕਣ ਕਰਦੇ ਹਨ, ਕਿਸ ਚੀਜ ਦੀ ਲੋੜ ਹੈ, ਕਿਨੀ ਮਾਤਰਾ ਵਿਚ ਲੋੜ ਹੈ ਤੇ ਕਿਸ ਖੇਤਰ ਨੂੰ ਲੋੜ ਹੈ। ਇਸ ਲਈ ਲਿਸਟਾਂ ਬਣਾ ਕੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਫਿਰ ਸੇਵਾ ਸ਼ੁਰੂ ਕੀਤੀ ਜਾਂਦੀ ਹੈ।
ਸਵਾਲ : ਹੜ੍ਹਾਂ ਨਾਲ ਲੋਕਾਂ ਤੇ ਕਿਸਾਨਾਂ ਦਾ ਕਿਨਾ ਭਾਰੀ ਨੁਕਸਾਨ ਹੋਇਆ, ਹਕੀਕਤ ਕੀ ਹੈ?
ਜਵਾਬ : ਇਸ ਵਾਰ ਹੜ੍ਹਾਂ ਨਾਲ ਕਾਫ਼ੀ ਨੁਕਸਾਨ ਹੋਇਆ। ਕਈ ਲੋਕਾਂ ਨੇ ਆਸ ਵੀ ਛੱਡ ਦਿਤੀ ਕਿ ਐਨੇ ਨੁਕਸਾਨ ਕਾਰਨ ਸਾਡੇ ਨਾਲ ਕੋਈ ਖੜੂਗਾ ਵੀ। ਸਾਨੂੰ ਅਜੇ ਤਕ ਵੀ ਫ਼ੋਨ ਆ ਰਹੇ ਹਨ, ਕਿ ਇਹ ਪਿੰਡ ਰਿਹ ਗਿਆ, ਇਹ ਪਿੰਡ ਰਿਹ ਗਿਆ। ਉਥੇ ਨਾ ਕੋਈ ਸਰਕਾਰ ਦਾ ਬੰਦਾ, ਨਾ ਕੋਈ ਐਨ.ਜੀ.ਓ. ਹੈ। ਦਿੱਲ ਟੁੱਟ ਜਾਂਦਾ, ਕਿਉਂਕਿ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ 2019 ਵਿਚ ਆਇਆ, ਫਿਰ 2023 ਵਿਚ ਆਇਆ ਤੇ ਹੁਣ 2025 ਵਿਚ ਆਇਆ। ਕਈ ਲੋਕਾਂ ਦਾ ਕੁੜੀ ਦੇ ਵਿਆਹ ਲਈ ਇਕੱਠਾ ਕੀਤਾ ਸਮਾਨ ਰੁੜ ਗਿਆ, ਕਈ ਕਿਸਾਨਾਂ ਦੀ 100 ਫ਼ੀ ਸਦੀ ਜ਼ਮੀਨ ਚਲੀ ਗਈ ਤੇ ਕਈਆਂ ਦਾ 10-12 ਕਿਲਿਆਂ ਦਾ ਨੁਕਸਾਨ ਹੋਇਆ ਹੈ। ਜਿਸ ਨੂੰ ਡੂੰਘਾਈ ਨਾਲ ਦੇਖਿਆ ਜਾ ਰਿਹਾ ਹੈ।
ਸਵਾਲ : ਜਿਥੇ ਜ਼ਮੀਨ ਚਲੀ ਜਾਵੇ ਉਥੇ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ?
ਜਵਾਬ : ਇਸ ਲਈ ਪੀੜਤ ਕਿਸਾਨਾਂ ਲਈ ‘ਮਾਈਕ੍ਰੋ ਬਿਜਨੈੱਸ’ ਚਾਲੂ ਕੀਤਾ ਹੈ। ਜਿਸ ਲਈ ਉਨ੍ਹਾਂ ਨੂੰ ਕਮਾਈ ਹੁੰਦੀ ਰਹੇ। ਇਸ ਲਈ ਸਾਡੇ ਵਲੋਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਅਜਿਹੇ ਜਿਆਦਾ ਕੇਸ ਨਹੀਂ ਹਨ, ਬਾਕੀ ਉਹ ਹਨ ਜਿਨ੍ਹਾਂ ਦਾ ਕਿਲਿਆਂ ਵਿਚ ਨੁਕਸਾਨ ਹੋਇਆ ਹੈ। ਜ਼ਮੀਨਾਂ ਬਹੁਤ ਮਹਿੰਗੀਆਂ ਹਨ। ਇਸ ਲਈ ਜ਼ਮੀਨਾਂ ਤਾਂ ਖ਼ਰੀਦ ਕੇ ਦਿਤੀਆਂ ਜਾ ਸਕਦੀਆਂ ਪਰੰਤੂ ਇਕ ਬਿਜਨੈੱਸ ਸਟਾਰਟ ਕੇ ਦਿਤਾ ਜਾ ਸਕਦਾ ਹੈ। ਤਾਂ ਕਿ ਅਪਣਾ ਤੇ ਅਪਣੇ ਪਰਵਾਰ ਦਾ ਗੁਜ਼ਾਰਾ ਕਰ ਸਕਣ।
ਸਵਾਲ : ਸੰਸਥਾ ਵਲੋਂ ਗੁਰੂ ਘਰਾਂ ਨੀਂਹ ਰੱਖੀ ਜਾ ਰਹੀ ਹੈ, ਅੱਜ ਦੇ ਸਮੇਂ ਵਿਚ ਹੜ੍ਹਾਂ ਕਾਰਨ ਲੋਕਾਂ ਕੋਲ ਕੋਈ ਘਰ ਨਹੀਂ ਤੇ ਹਰ ਪਿੰਡ ਵਿਚ 4-4 ਗੁਰੂ ਘਰ ਹਨ ਤਾਂ ਇਸ ਦੀ ਲੋੜ ਕੀ?
ਜਵਾਬ : ਅਸੀਂ ਉਨ੍ਹਾਂ ਗੁਰਦਵਾਰੇ ਨੂੰ ਬਣਾ ਰਹੇ ਹਾਂ, ਜਿਹੜੇ ਢਾਹ ਗਏ, ਉਨ੍ਹਾਂ ਗੁਰਦਵਾਰਿਆਂ ਨੂੰ ਦੁਬਾਰਾ ਉਚਾ ਕਰ ਕੇ ਬਣਾਇਆ ਜਾ ਰਿਹਾ ਹੈ। ਅਸੀਂ ਇਨ੍ਹਾਂ ਗੁਰਦਵਾਰਿਆਂ ਵਿਚ ਟਰੇਨਿੰਗ ਸੈਂਟਰ ਵੀ ਬਣਾ ਰਹੇ ਹਾਂ, ਜਿਸ ਵਿਚ ਐਜੂਕੇਸ਼ਨਲ ਕਲਾਸਾਂ, ਐਨ.ਜੀ.ਓ ਲਈ ਸੂਹਲਤ ਮੁਹੱਈਆ ਕੀਤੀ ਜਾਵੇਗੀ। ਹੜ੍ਹਾਂ ਲਈ ਇਕ ਸੁਰੱਖਿਆ ਦਾ ਸਥਾਨ ਬਣਾਇਆ ਗਿਆ ਹੈ। ਅਜਿਹੇ ਕੁਝ ਕੁ ਗੁਰਦਵਾਰੇ ਹਨ।
ਸਵਾਲ : ਸਾਡੇ ਪਿੰਡਾਂ ਦੀ ਇਕ ਨਿਰਮਾਣ ਦੀ ਯੋਜਨਾ ਦੀ ਕਮੀ ਹੈ, ਕਿਸੇ ਦਾ ਘਰ, ਉਚਾ ਹੈ, ਕਿਸੇ ਦਾ ਨੀਂਵਾ ਹੈ, ਕਿ ਇਸ ਦਾ ਇਨ੍ਹਾਂ ਆਫ਼ਤਾਂ ਦਾ ਕਮਜ਼ੋਰੀ ਦਾ ਕਾਰਨ ਕਿਤੇ ਨਾ ਕਿਤੇ ਅਸੀਂ ਵੀ ਹਾਂ?
ਜਵਾਬ : 1947 ਦੇਸ਼ ਆਜ਼ਾਦ ਹੋਇਆ, ਦੇਸ਼ ਨੂੰ ਪਹਿਲਾ ਸਰਕਾਰ ਮਿਲੀ। ਸਰਕਾਰਾਂ ਨੂੰ ਪਤਾ ਅਸੀਂ 4 ਦਰਿਆ, 5 ਦਰਿਆਵਾਂ ਵਿਚ ਰਹਿ ਰਹੇ ਹਾਂ। ਸਰਕਾਰਾਂ ਤੋਂ ਅਜੇ ਤਕ ਬੰਨ੍ਹ ਪੱਕੇ ਨਹੀਂ ਹੋਏ। ਫਿਰ ਤੁਸੀਂ ਲੋਕਾਂ ਦੀ ਕਿਹੜੀ ਸੇਵਾ ਕਰ ਰਹੇ ਹੋ? ਕਿ ਸਾਡਾ ਕੋਈ ਦਰਿਆਵਾਂ, ਨਹਿਰਾਂ, ਡਰੇਨਾਂ ਦੀ ਸਫ਼ਾਈ ਦਾ ਕੋਈ ਸਾਧਨ ਹੈ। ਉਚੇ-ਨੀਵੇਂ ਘਰ ਛੱਡ ਵੀ ਦਈਏ ਜੇ ਦਰਿਆ ਪੱਕੇ ਹੋ ਜਾਣ ਤਾਂ ਵੀ ਸਮੱਸਿਆ ਕਿਤੇ ਨਾ ਕਿਤੇ ਖ਼ਤਮ ਹੋ ਸਕਦੀ ਹੈ।
ਸਵਾਲ : ਪਹਿਲਾਂ ਦੇ ਪਿੰਡਾਂ ਨੂੰ ਦੇਖਿਆ ਜਾਵੇ ਤੇ ਅੱਜ ਦੇ ਪਿੰਡਾਂ ਨੂੰ ਦੇਖਿਆ ਜਾਵੇ ਤਾਂ ਕੀ ਵਿਕਾਸ ਉਥੇ ਦਾ ਉਥੇ ਹੈ?
ਜਵਾਬ : ਜਿਹੜਾ ਇਲਾਕਾ ਪਾਣੀ ਜਾਂ ਹੜ੍ਹਾਂ ਵਾਲਾ, ਸਰਕਾਰ ਨੂੰ ਕੁੱਝ ਕਰਨਾ ਚਾਹੀਦਾ। ਕਿ ਕੋਈ ਕਹਿ ਰਿਹਾ ਮੈਨੂੰ ਵੋਟ ਦਿਉ, ਮੈਂ ਬੰਨ੍ਹ ਪੱਕੇ ਕਰਵਾਉਗਾ। ਮੈਨੂੰ ਤਾਂ ਨਹੀਂ ਸੁਣਿਆ ਅਜੇ ਤਕ।
ਸਵਾਲ : ਤੁਹਾਡੀ ਸੰਸਥਾ ਦੇ ਭਾਰਤ ਦੇ ਜੋ ਤਿੰਨ ਅਹੁਦੇਦਾਰ ਸੀ, ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ, ਉਨ੍ਹਾਂ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਇਥੇ ਰਵੀ ਸਿੰਘ ਦੀ ਤਾਨਾਸ਼ਾਹੀ ਹੈ, ਭਾਰਤ ਵਿਚੋਂ ਕੱਢੇ ਹੋਏ ਪੈਸੇ ਨੂੰ ਭਾਰਤ ’ਤੇ ਨਹੀਂ ਖ਼ਰਚਿਆ ਜਾ ਰਿਹਾ, ਤੁਹਾਡਾ ਕੀ ਕਹਿਣਾ ਹੈ?
ਜਵਾਬ : ਸਾਡੇ ਪੰਜਾਬ ਵਿਚ ਸਕੂਲ, ਕਲੀਨਿਕਾਂ ਤੇ ਡਾਇਲਸਿਸ ਸੈਂਟਰ ਚੱਲ ਰਹੇ ਹਨ, ਉਨ੍ਹਾਂ ਨੂੰ ਰੀਵਿਉ ਕਰਨਾ ਸਾਡਾ ਫ਼ਰਜ਼, ਹਰ ਕੋਈ ਕਰ ਸਕਦਾ ਹੈ। ਦੋ ਮੁੰਡੇ ਯੂਕੇ ਦੇ ਹਨ, ਜਿਨਾਂ ਦੀ ਇਥੋਂ ਪੇਮੈਂਟ ਹੁੰਦੀ ਹੈ, ਉਨ੍ਹਾਂ ਦਾ ਯੂਕੇ ਦਾ ਕੰਟਰੇਕਟ ਹੈ। ਜਿਸ ਦੇ ਕੰਮ ਨਿਗ੍ਹਾ ਸੰਸਥਾ ਵਲੋਂ ਰੱਖੀ ਜਾ ਰਹੀ ਹੈ। ਜ਼ਿੰਮੇਵਾਰੀ ਟਰੱਸਟ ਦੀ ਹੁੰਦੀ ਹੈ। ਹੜ੍ਹ ਆਉਣ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਉਥੇ ਰਿਲੇਟਡ ਪਾਰਟੀ ਹੈ। ਜਿਨ੍ਹਾਂ ਵਿਚੋਂ ਪਤਾ ਲੱਗਿਆ ਕਿ 3-5 ਜਣੇ ਰਿਲੇਟਡ ਨਿਕਲੇ ਪਰਵਾਰ ਦੇ। ਕਈ ਲਿਖ ਰਹੇ ਹਨ ਕਿ 3 ਕੋ-ਵਰਕਰ ਜਾਂ 3 ਅਫ਼ਸਰ ਗਏ ਹਨ। ਪਰੰਤੂ ਉਹ 3 ਪਰਵਾਰ ਦੇ ਮੈਂਬਰ ਗਏ ਹਨ ਰਿਲੇਟਡ ਮੈਂਬਰ। ਹੋਰ ਕੋਈ ਨਹੀਂ ਗਿਆ। ਸਾਡੀ ਯੂਕੇ ਫਾਇਨਾਂਸੀਅਲ ਟਰਾਂਸਪੈਰੇਂਸੀ ਹੈ। ਜੋ ਸਾਨੂੰ ਸਮੇਂ-ਸਮੇਂ ਤੇ ਦਿੰਦੀ ਹੈ। ਅਸੀਂ ਟੀਮਾਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਜੇ ਕੋਈ ਤੁਹਾਡੀ ਨਾਰਾਜ਼ਗੀ ਹੈ ਜਾਂ ਕੋਈ ਹੋਰ ਗੱਲ ਹੈ ਤਾਂ ਤੁਸੀਂ ਸਾਨੂੰ ਈ-ਮੇਲ ਕਰ ਸਕਦੇ ਹੋ ਤੇ ਸਾਡੇ ਨਾਲ ਮੀਟਿੰਗ ਕਰ ਲਵੋ, ਅਸੀਂ ਜਵਾਬ ਦੇਵਾਗੇ। ਅਸੀਂ ਨਿਗ੍ਹਾ ਰੱਖ ਰਹੇ ਹਾਂ ਕਿ ਪੰਜਾਬ ਵਿਚ ਕੀ ਹੋ ਰਿਹਾ ਹੈ। ਅਸੀਂ ਭਾਰਤ ਵਿਚ ਟਰਾਂਸਪੈਰੇਂਸੀ ਨੂੰ ਬਿਹਤਰ ਕੀਤਾ ਹੈ ਤੇ ਹੋਰ ਵੀ ਕਰਾਂਗੇ।
ਸਵਾਲ : ਤੁਹਾਡੇ ਪਹਿਲਾਂ ਕੌਮੀ ਅਹੁਦੇਦਾਰ ਅਮਨਪ੍ਰੀਤ ਸਿੰਘ ਉਹ ਵੀ ਅਹੁਦਾ ਛੱਡ ਗਏ ਸਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ : ਅਸੀਂ ਪੁਰਾਣੇ ਮੁੱਦਾ ਹੋਣ ਕਾਰਨ ਜਿਆਦਾ ਗੱਲ ਨਹੀਂ ਕਰ ਸਕਦੇ, ਕਿਉਂਕਿ ਇਸ ਦੇ ਕਈ ਮੁੱਦੇ ਹਨ ਪਰੰਤੂ ਜਿਹਡੇ ਇਹ ਹੁਣ ਜਿਹੜੇ ਟੀਮ ਛੱਡ ਕੇ ਗਏ ਹਨ, ਉਨ੍ਹਾਂ ਦਾ ਰੇਜੀਗਨੇਸ਼ਨ ਸਾਨੂੰ ਮਿਲ ਗਿਆ ਸੀ, ਜਦੋਂ ਛੱਡ ਕੇ ਵੀ ਗਏ ਹਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਵੀ ਕੋਈ ਲੋੜ ਹੋਵੇ ਸਾਨੂੰ ਦਸੋ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਪਰ ਹੁਣ ਜਦੋਂ ਪੰਜਾਬ ਵਿਚ ਜਦੋਂ ਹੜ੍ਹ ਆਇਆ ਤਾਂ ਸੰਸਥਾ ਉਨ੍ਹਾਂ ਨੂੰ ਦੀ ਲੋੜ ਸੀ ਤੇ ਉਨ੍ਹਾਂ ਨੂੰ ਵੀ ਲੋੜ ਸੀ।
ਸਵਾਲ : ਕਿ ਜਿਹੜੇ ਪੰਜਾਬ ਦੇ ਤੇ ਦੇਸ਼ ਦੇ ਲੋਕ ਪੰਜਾਬ ਦੇ ਹੜ੍ਹਾਂ ਲਈ ਪੈਸੇ ਦੇ ਰਹੇ ਹਨ, ਕੀ ਉਹ ਪੈਸਾ ਪੰਜਾਬ ਵਿਚ ਹੀ ਰਹਿੰਦਾ?
ਜਵਾਬ : ਅਸੀਂ ਹਿਸਾਬ ਕੀਤਾ ਸੀ ਕਿ ਕਿਨਾ ਪੈਸਾ ਪੰਜਾਬ ਲਈ ਇਕੱਠਾ ਹੋਇਆ, ਜਿਸ ਦਾ ਹਿਸਾਬ ਅਸੀਂ ਜਲਦ ਦੇਵਾਂਗੇ। ਸਾਡੀ ਅਸੀਂ ਰਿਸਟ੍ਰਿਕਟਿਵ ਫ਼ੰਡਿੰਗ ਕਰਦੇ ਹਾਂ। ਅਸੀਂ ਜਥੇਬੰਦੀਆਂ ਨੂੰ ਕਿਹਾ ਤੁਸੀਂ ਦੇਖੋ ਕਿ ਕਿਨਾ ਪੈਸਾ ਇਕੱਠਾ ਹੋਇਆ ਤੇ ਫਿਰ ਯੂਕੇ ਤੇ ਕੈਨੇਡਾ ਦੇ ਫੰਡ ਇਕੱਠੇ ਕਰ ਕੇ ਰਿਸਟ੍ਰਿਕਟਿਵ ਫ਼ੰਡਿਗ ਕਰਦੇ ਹਾਂ। ਪੰਜਾਬ ਦਾ ਪੈਸਾ ਪੰਜਾਬ ਵਿਚ ਹੀ ਰਹਿੰਦਾ ਹੈ। ਪਹਿਲਾਂ ਪੰਜਾਬ ਤੇ ਫਿਰ ਕਿਤੇ ਹੋਰ।
ਸਵਾਲ : ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਵਿਚ ਜਾਣ ਤੋਂ ਬਾਅਦ ਕੀ ਦਿਲਜੀਤ ਇਨੀ ਨਿੰਦਾ ਸਹੀ ਸੀ?
ਜਵਾਬ : 8 ਸਾਲ ਪਹਿਲਾਂ ਜਦੋਂ ਦਿਲਜੀਤ ਦੋਸਾਂਝ ਨੇ ਅਮਿਤਾਭ ਬਚਨ ਤੋਂ ਆਸ਼ੀਰਵਾਦ ਮੰਗਿਆ ਸੀ ਤਾਂ ਇਨ੍ਹਾਂ ਦਾ ਮੈਨੇਜਰ ਮੈਨੂੰ ਜਾਣਦਾ ਸੀ ਮੈਂ ਉਨ੍ਹਾਂ ਨੂੰ ਵੀ ਰੋਕਿਆ ਸੀ, ਤੇ ਕਿਹਾ ਸੀ ਕਿ ਅਮਿਤਾਭ ਬੱਚਨ ਵਰਗੇ ਗਲਤ ਬੰਦੇ ਨੂੰ ਕਦੇ ਨਾ ਮਿਲੀ, ਇਹ ਗਲਤ ਹੈ। ਹੁਣ ਵੀ ਸਾਡਾ ਕੋਈ ਦਿਲਜੀਤ ਨਾਲ ਕੋਈ ਵਿਰੋਧ ਨਹੀਂ ਕਿ ਉਹ ਚੰਗਾ ਹੈ ਜਾਂ ਮਾੜਾ। ਮੈਂ ਕਹਿਣਾ ਵੀ ਉਹ ਬਹੁਤ ਹੁਨਰਮੰਦ ਕਲਾਕਾਰ ਹੈ। ਇਕ ਇਨਸਾਨ ਜਿਸ ’ਤੇ ਐਨੇ ਨਸਲਕੁਸ਼ੀ ਦੇ ਵੱਡੇ ਇਲਜ਼ਾਮ ਲੱਗੇ ਹੋਣ ਉਸ ਨਾਲ ਮੁਲਾਕਾਤ ਦਾ ਕਾਰਨ ਨਹੀਂ ਹੋਣਾ ਚਾਹੀਦਾ। ਕਈ ਕਿਹ ਰਹੇ ਹਨ ਅਸੀਂ ਦਿਲਜੀਤ ਦਾ ਵਿਰੋਧ ਦਾ ਕੀਤਾ, ਨਹੀਂ ਅਸੀਂ ਦਿਲਜੀਤ ਦਾ ਕੋਈ ਵਿਰੋਧ ਨਹੀਂ ਕੀਤਾ। ਦਿਲਜੀਤ ਮਾੜਾ ਨਹੀਂ ਉਸ ਇਨਸਾਨ ਨੂੰ ਮਿਲਣਾ ਮਾੜਾ ਹੈ।
ਇਟਰਵਿਊ ਸਮਾਪਤ ਕਰਦਿਆਂ ਅੰਤ ਵਿਚ ਨਿਮਰਤ ਕੌਰ ਨੇ ਕਿਹਾ ਕਿ ਅੱਜ ਸਿਖੀ ਨੂੰ ਜਿਸ ਮੁਕਾਮ ’ਤੇ ਪਹੁੰਚਾਇਆ ਹੈ ਤੇ ਖ਼ਾਲਸਾ ਏਡ ਸੰਸਥਾ ਜੋ ਰੈੱਡ ਕਰਾਸ ਸੰਸਥਾ ਨੂੰ ਚੁਣੋਤੀ ਦੇ ਰਹੀ ਹੈ। ਇਸ ਲਈ ਪੰਜਾਬ ਦੇ ਲੋਕ ਇਸ ਲਈ ਪੰਜਾਬ ਦੇ ਲੋਕ ਖ਼ਾਲਸਾ ਏਡ ਸੰਸਥਾ ਦਾ ਦਿਲੋਂ ਧੰਨਵਾਦ ਕਰ ਰਹੇ ਹਨ।
(For more news apart from Exclusive Interview with Ravi Singh Khalsa About All The Allegations Against Khalsa Aid Latest News in Punjabi stay tuned to Rozana Spokesman.)