ਅੰਨਾ ਹਜ਼ਾਰੇ ਨੇ ਕੇਂਦਰ ਨੂੰ ਖੇਤੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠਣ ਦੀ ਦਿਤੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਅੰਨਾ ਹਜ਼ਾਰੇ ਨੇ ਕੇਂਦਰ ਨੂੰ ਖੇਤੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠਣ ਦੀ ਦਿਤੀ ਚੇਤਾਵਨੀ

image

ਪੁਣੇ, 14 ਦਸੰਬਰ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਐਮਐਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਲਈ ਕੇਂਦਰ ਸਰਕਾਰ ਵਿਰੁਧ 'ਭੁੱਖ ਹੜਤਾਲ' ਸ਼ੁਰੂ ਕਰਨ ਦੀ ਚੇਤਾਵਨੀ ਦਿਤੀ। ਹਜ਼ਾਰੇ ਦੀਆਂ ਹੋਰ ਮੰਗਾਂ ਵਿਚ ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ (ਸੀਏਸੀਪੀ) ਨੂੰ ਖ਼ੁਦਮੁਖਤਿਆਰੀ ਦੇਣਾ ਸ਼ਾਮਲ ਹੈ।
ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਹਜ਼ਾਰੇ ਫ਼ਰਵਰੀ 2019 ਵਿਚ ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਅਪਣੇ ਪਿੰਡ ਰਾਲੇਗਣ ਸਿੱਧੀ ਵਿਚ ਵਰਤ 'ਤੇ ਬੈਠੇ ਸਨ। ਤਤਕਾਲੀ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਹਜ਼ਾਰੇ ਨੂੰ ਇਕ ਲਿਖਤੀ ਭਰੋਸਾ ਦਿਤਾ ਸੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਹੋਰ ਖੇਤੀਬਾੜੀ ਮੰਗਾਂ ਬਾਰੇ ਵਿਚਾਰ ਵਟਾਂਦਰੇ ਲਈ ਉੱਚ ਪਧਰੀ ਕਮੇਟੀ ਦਾ ਗਠਨ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਵਰਤ ਖ਼ਤਮ ਕਰ ਦਿਤਾ ਸੀ।
ਤੋਮਰ ਨੂੰ ਲਿਖੀ ਗਈ ਹਜ਼ਾਰੇ ਦੀ ਚਿੱਠੀ ਨੂੰ ਪੱਤਰਕਾਰਾਂ ਨਾਲ ਸਾਂਝਾ ਕੀਤਾ ਹੈ। ਇਸ ਵਿਚ ਰਾਧਾ ਮੋਹਨ ਸਿੰਘ ਦਾ ਉਹ ਚਿੱਠੀ ਨੂੰ ਵੀ ਨੱਥੀ ਕੀਤਾ ਹੈ, ਜਿਸ ਵਿਚ ਇਹ ਭਰੋਸਾ ਦਿਤਾ ਗਿਆ ਸੀ ਕਿ ਉੱਚ ਪਧਰੀ ਕਮੇਟੀ ਅਪਣੀ ਰੀਪੋਰਟ ਤਿਆਰ ਕਰੇਗੀ ਅਤੇ 30 ਦਸੰਬਰ 2019 ਤਕ ਇਸ ਨੂੰ ਸੌਂਪੇਗੀ।
ਹਜ਼ਾਰੇ ਨੇ ਤੋਮਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਕੇਂਦਰ ਨੇ ਭਰੋਸਾ ਦਿਤਾ ਸੀ ਕਿ ਮੰਗਾਂ ਬਾਰੇ ਕਮੇਟੀ ਦੀ ਰੀਪੋਰਟ ਦੇ ਆਧਾਰ 'ਤੇ ਢੁਕਵੇਂ ਕਦਮ ਚੁਕੇ ਜਾਣਗੇ। ਕਿਉਂਕਿ ਨਿਰਧਾਰਤ ਮਿਤੀ ਤਕ ਕੁਝ ਨਹੀਂ ਹੋਇਆ, ਇਸ ਲਈ ਮੈਂ ਵਰਤ ਨੂੰ ਮੁੜ ਤੋਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਿਹਾ ਹਾਂ ਜੋ 5 ਫ਼ਰਵਰੀ, 2019 ਨੂੰ ਖ਼ਤਮ ਹੋਇਆ ਸੀ। (ਪੀਟੀਆਈ)

80 ਸਾਲਾ ਹਜ਼ਾਰੇ ਨੇ ਕਿਹਾ ਕਿ ਜਲਦੀ ਹੀ ਕੇਂਦਰ ਸਰਕਾਰ ਨੂੰ ਵਰਤ ਦੀ ਤਾਰੀਖ ਅਤੇ ਜਗ੍ਹਾ ਬਾਰੇ ਜਾਣਕਾਰੀ ਦਿਤੀ ਜਾਵੇਗੀ।
ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਹਜ਼ਾਰੇ ਨੇ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੌਰਾਨ ਵਰਤ ਰੱਖਿਆ ਸੀ।  (ਪੀਟੀਆਈ)