ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਹਾਦਸਾਗ੍ਰਸਤ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਹਾਦਸਾਗ੍ਰਸਤ

image

ਹੈਦਰਾਬਾਦ, 14 ਦਸੰਬਰ: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਸੋਮਵਾਰ ਨੂੰ ਹੈਦਰਾਬਾਦ ਦੇ ਕੋਲ ਚੋਟੂਪਲ ਵਿਖੇ ਸੜਕ ਤੋਂ ਖਿਸਕ ਕੇ ਦਰਖ਼ਤ ਨਾਲ ਟਕਰਾ ਗਈ ਜਿਸ ਨਾਲ ਉਨ੍ਹਾਂ ਦੇ ਖੱਬੇ ਗੋਡੇ ਨੂੰ ਮਾਮੂਲੀ ਸੱਟ ਲੱਗੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਸੂਤਰਾਂ ਅਨੁਸਾਰ ਇਹ ਘਟਨਾ ਨੈਸ਼ਨਲ ਹਾਈਵੇਅ 65 'ਤੇ ਉਸ ਸਮੇਂ ਵਾਪਰੀ ਜਦੋਂ ਰਾਜਪਾਲ ਇਕ ਰਿਸੈਪਸ਼ਨ ਅਤੇ ਹੋਰ ਸਮਾਗਮਾਂ ਵਿਚ ਹਿੱਸਾ ਲੈਣ ਲਈ ਹੈਦਰਾਬਾਦ ਤੋਂ ਨਲਗੌਂਡਾ ਜਾ ਰਹੇ ਸਨ। ਮੁਢਲੀ ਜਾਣਕਾਰੀ ਦੇ ਆਧਾਰ 'ਤੇ ਡਰਾਈਵਰ ਨੇ ਦਸਿਆ ਕਿ ਅਚਾਨਕ ਕਾਰ ਦਾ ਸਟੇਅਰਿੰਗ ਖੱਬੇ ਵਲ ਮੋੜ ਗਿਆ ਜਿਸ ਕਾਰਨ ਵਾਹਨ ਤੋਂ ਕੰਟਰੋਲ ਹਟ ਗਿਆ ਅਤੇ ਕਾਰ ਸੜਕ ਤੋਂ ਖਿਸਕ ਗਈ ਅਤੇ ਇਕ ਦਰੱਖ਼ਤ ਨਾਲ ਟਕਰਾ ਗਈ। ਦੱਤਾਤ੍ਰੇਯ ਦੇ ਨਾਲ ਇਕੋ ਕਾਰ ਵਿਚ ਸਫਰ ਕਰ ਰਹੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਨੇ ਕਿਹਾ ਕਿ ਅਗਲੀ ਸੀਟ 'ਤੇ ਬੈਠੇ ਰਾਜਪਾਲ ਦਾ ਖੱਬਾ ਗੋਡਾ ਡੈਸ਼ਬੋਰਡ ਨਾਲ ਟਕਰਾ ਗਿਆ ਅਤੇ ਉਨ੍ਹਾਂ ਦੇ ਗੋਡੇ ਨੂੰ ਮਾਮੂਲੀ ਸੱਟ ਲੱਗੀ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨੇ ਬਾਅਦ ਵਿਚ ਕਿਸੇ ਹੋਰ ਵਾਹਨ ਵਿਚ ਅਪਣੀ ਯਾਤਰਾ ਜਾਰੀ ਰੱਖੀ। (ਪੀਟੀਆਈ)

ਨਲਗੌਂਦਾ ਪਹੁੰਚਣ ਤੋਂ ਬਾਅਦ, ਦੱਤਾਤ੍ਰੇਯ ਨੂੰ ਡਾਕਟਰਾਂ ਵਲੋਂ ਮੁਢਲੀ ਸਹਾਇਤਾ ਦਿਤੀ ਗਈ ਅਤੇ ਉਸ ਤੋਂ ਬਾਅਦ ਉਹ ਨਿਰਧਾਰਤ ਪ੍ਰੋਗਰਾਮਾਂ ਵਿਚ ਗਏ।(ਪੀਟੀਆਈ)