ਲੁਧਿਆਣਾ: ਟੋਲ ਪਲਾਜ਼ਿਆਂ ਦੀਆਂ ਨਵੀਂਆਂ ਦਰਾਂ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ

Ludhiana: Farmers open front over new rates for toll plazas

 

 

ਲੁਧਿਆਣਾ: ਟੋਲ ਦੇ ਨਵੇ ਰੇਟਾਂ ਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਸ਼ਹਿਰ ਦਾ ਲਾਡੋਵਾਲ ਟੋਲ ਪਲਾਜ਼ਾ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵਾਲੇ ਰੇਟ ਲਾਗੂ ਕਰੇ, ਨਹੀਂ ਤਾਂ ਧਰਨਾ ਜਾਰੀ ਰਹੇਗਾ।

 

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਤੋਂ ਟੋਲ ਪਲਾਜ਼ੇ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਰੇਟਾਂ 'ਚ ਵਾਧਾ ਹੋਣ ਕਾਰਨ ਅਗਲੀ ਮੀਟਿੰਗ ਤੱਕ ਬਾਕੀ ਟੋਲ ਪਲਾਜ਼ਿਆਂ ਵਾਂਗ ਲਾਡੋਵਾਲ ਟੋਲ ਪਲਾਜ਼ਾ ਵੀ ਬੰਦ ਰਹੇਗਾ।