20 ਦਸੰਬਰ ਨੂੰ ਮੁੱਖ ਮੰਤਰੀ ਨੂੰ ਮਿਲਣ ਨਹੀਂ ਜਾਵਾਂਗੇ - ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨਾਲ CMਦੀ ਮੀਟਿੰਗ ਮੁਲਤਵੀ ਕਰਨ 'ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ- 20 ਦਸੰਬਰ ਨੂੰ ਮੁੱਖ ਮੰਤਰੀ ਨੂੰ ਮਿਲਣ ਨਹੀਂ ਜਾਵਾਂਗੇ

Balbir singh rajewal

ਚੰਡੀਗੜ੍ਹ : ਮੁੱਖ ਮੰਤਰੀ ਵਲੋਂ 17 ਦਸੰਬਰ ਨੂੰ ਬੁਲਾਈ ਗਈ ਕਿਸਾਨਾਂ ਨਾਲ ਮੀਟਿੰਗ ਮੁਲਤਵੀ ਕਰ ਦਿਤੀ ਗਈ ਹੈ ਅਤੇ ਇਹ ਮੀਟਿੰਗ ਹੁਣ 20 ਤਰੀਕ ਨੂੰ ਹੋਵੇਗੀ।

ਮੀਟਿੰਗ ਦੀ ਤਰੀਕ ਅੱਗੇ ਕਰਨ 'ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।  

ਉਨ੍ਹਾਂ ਕਿਹਾ ਕਿ ਸਾਨੂੰ  17 ਦਸੰਬਰ ਦੀ ਮੀਟਿੰਗ ਬਾਬਤ ਚਿਠੀ ਮਿਲੀ ਸੀ ਪਰ ਹੁਣ ਇਹ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਸਰਕਾਰ ਦੇ ਹੱਥ ਵਿਚ ਵੀ ਕੁਝ ਨਹੀਂ ਰਹੇਗਾ। ਇਹ ਸਿਰਫ਼ ਬਹਾਨਾ ਭਾਲ ਰਹੇ ਹਨ।  

ਇਸ ਤਰਾਂ ਮੀਟਿੰਗ ਦਾ ਸਮਾਂ ਅੱਗੇ ਵਧਾਉਣ ਨਾਲ ਸਾਡਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।  ਇਸ ਲਈ ਅਸੀਂ ਇਸ ਮੀਟਿੰਗ ਵਿਚ ਨਹੀਂ ਜਾਵਾਂਗੇ।