ਮਨੀਸ਼ ਤਿਵਾੜੀ ਨੇ ਸੰਸਦ ਵਿਚ ਚੁੱਕਿਆ ਇਲਾਕੇ ਦੇ ਪ੍ਰਦੂਸ਼ਣ ਦਾ ਮੁੱਦਾ, ਸਰਕਾਰ ਨੂੰ ਕੀਤੀ ਇਹ ਅਪੀਲ 

ਏਜੰਸੀ

ਖ਼ਬਰਾਂ, ਪੰਜਾਬ

ਗੜ੍ਹਸ਼ੰਕਰ ਨਾਲ ਲੱਗਦੀਆਂ ਦੋਨੋਂ ਫੈਕਟਰੀਆਂ ਬੰਦ ਕਰਵਾਉਣ ਦੀ ਕੀਤੀ ਮੰਗ

Manish Tewari

 

ਚੰਡੀਗੜ੍ਹ - ਅੱਜ ਸਰਦ ਰੁੱਤ ਇਜਲਾਸ ਵਿਚ ਮਨੀਸ਼ ਤਿਵਾੜੀ ਨੇ ਅਪਣੇ ਇਲਾਕੇ ਵਿਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਵਿਚ ਇਕ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਆਉਂਦਾ ਹੈ ਜਿੱਥੇ ਇਕ ਬੀਚ ਦਾ ਇਲਾਕਾ ਹੈ ਤੇ ਉਸ ਵਿਚ ਮੇਦਵਾਨੀ ਪਿੰਡ ਹੈ ਜਿਸ ਦੇ ਨਾਲ 2 ਕੈਮੀਕਲ ਫੈਕਟਰੀਆਂ ਲੱਗੀਆਂ ਹੋਈਆਂ ਹਨ।

ਇਕ ਕਾਸਮੈਟਿਕ ਦੀ ਫੈਕਟਰੀ ਹੈ ਤੇ ਦੂਜੀ ਫੈਕਟ ਦੀ ਫੈਕਟਰੀ ਹੈ। ਇਹ ਦੋਵੇਂ ਫੈਕਟਰੀਆਂ ਇੰਨਾ ਪ੍ਰਦੂਸ਼ਣ ਫੈਲਾਉਂਦੀਆਂ ਹਨ ਕਿ ਹਲਕੇ ਦਾ ਪਾਣੀ ਤੇ ਹਵਾ ਬਹੁਤ ਦੂਸ਼ਿਤ ਹੋ ਰਿਹਾ ਹੈ। ਇਹ ਪ੍ਰਦੂਸ਼ਣ ਸਵਾਨ ਨਦੀ ਦੇ ਨਾਲ ਸਤਲੁਜ ਦਰਿਆ ਵਿਚ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਵਾਤਾਵਰਨ ਮੰਤਰੀ ਨੂੰ ਵੀ ਇਸ ਮੁੱਦੇ ਬਾਰੇ ਦੱਸਿਆ ਹੈ ਤੇ ਕਿਹਾ ਸੀ ਕਿ ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਭੇਜੀ ਜਾਵੇ ਤੇ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। 

ਉਹਨਾਂ ਕਿਹਾ ਕਿ ਟੀਮ ਗਈ ਤਾਂ ਸੀ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ। ਉਹਨਾਂ ਨੇ ਸਪੀਕਰ ਜ਼ਰੀਏ ਸਰਕਾਰ ਨੂੰ ਬੇਨਤੀ ਕੀਤੀ ਕਿ ਇਕ ਵਾਰ ਫਿਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਉੱਥੇ ਭੇਜੀ ਦਾਵੇ ਤੇ ਉਹ ਫੈਕਟਰੀਆਂ ਬੰਦ ਕਰਵਾਈਆਂ ਜਾਣ।