Chandigarh Constable death: ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਸੜਕ ਹਾਦਸੇ ਵਿਚ ਮੌਤ; ਸਕੂਟੀ ’ਤੇ ਆਉਂਦੇ ਸਮੇਂ ਟਰੈਕਟਰ ਨੇ ਮਾਰੀ ਟੱਕਰ
ਪਟਿਆਲਾ ਤੋਂ ਚੰਡੀਗੜ੍ਹ ਆ ਰਹੀ ਸੀ ਰਮਨਪ੍ਰੀਤ ਕੌਰ
Chandigarh Police Constable death news
Chandigarh Police Constable death: ਚੰਡੀਗੜ੍ਹ ਪੁਲਿਸ ਵਿਚ ਕਾਂਸਟੇਬਲ ਰਮਨਪ੍ਰੀਤ ਕੌਰ ਦੀ ਸ਼ੁਕਰਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਪਟਿਆਲਾ ਦੇ ਬਹਾਦਰਗੜ੍ਹ ਤੋਂ ਚੰਡੀਗੜ੍ਹ ਡਿਊਟੀ ਲਈ ਆ ਰਹੀ ਸੀ। ਰਸਤੇ ਵਿਚ ਉਸ ਦੀ ਐਕਟਿਵਾ ਨੂੰ ਇਕ ਟਰੈਕਟਰ ਨੇ ਟੱਕਰ ਮਾਰ ਦਿਤੀ। ਇਸ ਘਟਨਾ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਰਮਨਪ੍ਰੀਤ ਕੌਰ ਹਰ ਰੋਜ਼ ਘਰੋਂ ਡਿਊਟੀ ਲਈ ਆਉਂਦੀ ਸੀ। ਰਮਨਪ੍ਰੀਤ ਕੌਰ ਅਜੇ ਕੁਆਰੀ ਸੀ, ਉਹ ਅਪਣੇ ਮਾਪਿਆਂ ਨਾਲ ਪਿੰਡ ਵਿਚ ਰਹਿੰਦੀ ਸੀ। ਰਮਨਪ੍ਰੀਤ ਕੌਰ 2016-17 ਬੈਚ ਵਿਚ ਚੰਡੀਗੜ੍ਹ ਪੁਲਿਸ ਵਿਚ ਭਰਤੀ ਹੋਈ ਸੀ। ਟ੍ਰੇਨਿੰਗ ਤੋਂ ਬਾਅਦ ਉਸ ਨੇ ਹੁਣੇ ਹੀ ਐਮਟੀਐਮਸੀ ਬ੍ਰਾਂਚ ਵਿਚ ਡਿਊਟੀ ਜੁਆਇਨ ਕੀਤੀ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ।