Budhlada News : ਸੀਐਮ ਭਗਵੰਤ ਮਾਨ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Budhlada News : ਬੁਢਲਾਡਾ ਦੀ ITI ਅਪਗ੍ਰੇਡ ਕਰਨ ਦਾ ਕੀਤਾ ਐਲਾਨ

ਸੀਐਮ ਭਗਵੰਤ ਮਾਨ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ

Budhlada News :ਅੱਜ ਸੀਐਮ ਭਗਵੰਤ ਮਾਨ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਇਸ ਹਸਪਤਾਲ ਦਾ ਉਦਘਾਟਨ ਕੀਤਾ ਸੀ ਤੇ ਅੱਜ ਇਸ ਦਾ ਨਿਰੀਖਣ ਕਰਨ ਲਈ ਪਹੁੰਚੇ ਹਾਂ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਿੰਨੀਆਂ ਘਾਟਾਂ ਇੱਥੇ ਰਹਿ ਗਈਆਂ ਨੇ ਇਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੁਢਲਾਡਾ ਦੀ ਆਈਟੀਆਈ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕਰ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ  ਬੁਢਲਾਡਾ ਦੀ ਆਈ ਟੀ ਆਈ ਦੇ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਜਲਦ ਆਈਟੀਆਈ ਨੂੰ ਅਪਗ੍ਰੇਡ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਏਡੀਸੀ ਨੂੰ ਜਾਣੂੰ ਕਰਵਾ ਦਿੱਤਾ ਹੈ । ਉਨ੍ਹਾਂ ਨੇ ਹਸਪਤਾਲ ’ਚ ਸਟਾਫ਼ ਨਰਸਾਂ ਅਤੇ ਸਫ਼ਾਈ ਸੇਵਕਾਂ ਦੀ ਘਾਟ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਕੀਤਾ। ਸੀਐਮ ਮਾਨ ਨੇ ਕਿ ਅਸੀਂ ਨਵੇਂ ਕੋਰਸ ਲੈ ਕੇ ਆਵਾਂਗੇ ਤੇ ਜਿਹੜੀਆਂ ਕਮੀਆਂ ਘਾਟਾਂ ਰਹਿ ਗਈਆਂ ਨੇ ਉਹ ਜਲਦੀ ਪੂਰੀ ਕਰਾਂਗੇ।

(For more news apart from CM Bhagwant Mann made a surprise visit to Budhlada Government Hospital News in Punjabi, stay tuned to Rozana Spokesman)