ਨੰਗਲ ਦੇ 67 ਸਾਲਾ ਬਲਰਾਮ ਸਿੰਘ ਨੇ ਪੈਰਾਗਲਾਇਡਿੰਗ ਰਾਹੀਂ 8300 ਫ਼ੁਟ ਦੀ ਉਚਾਈ 'ਤੇ ਭਰੀ ਉਡਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਮੈਂ ਅਪਣੀ ਜ਼ਿੰਦਗੀ ਨੂੰ ਪੂਰੀ ਉਚਾਈ ਤੇ ਪੂਰੀ ਗਹਿਰਾਈ ਤਕ ਹੰਢਾਇਆ ਹੈ''

Balram Singh flew at a height of 8300 feet through paragliding

ਨੰਗਲ (ਵਿਨੋਦ ਸ਼ਰਮਾ) : ਨੈਸ਼ਨਲ ਫ਼ਰਟਿਲਾਇਜ਼ਰਜ਼ ਲਿਮਿਟਿਡ ਨੰਗਲ ਵਲੋਂ ਸੇਵਾਮੁਕਤ ਅਧਿਕਾਰੀ ਬਲਰਾਮ ਸਿੰਘ ਨੇ 67 ਸਾਲ ਦੀ ਉਮਰ ਵਿਚ ਮਨਾਲੀ ਦੀ ਸੋਲੰਗ ਘਾਟੀ ਵਿਚ 8,300 ਫ਼ੁਟ (ਲੱਗਭੱਗ 2991 ਮੀਟਰ) ਦੀ ਉਚਾਈ ’ਤੇ ਸਫ਼ਲਤਾਪੂਰਵਕ ਪੈਰਾਗਲਾਇਡਿੰਗ ਕਰ ਕੇ ਅਪਣੇ ਹੌਸਲੇ ਦੀ ਪਛਾਣ ਕਰਵਾਈ।

12 ਦਸੰਬਰ ਨੂੰ ਪ੍ਰਾਪਤ ਕੀਤੀ ਇਹ ਉਪਲਬਧੀ ਉਨ੍ਹਾਂ ਦੇ ਸਰਗਰਮ ਜੀਵਨ ਦਾ ਵਿਸਥਾਰ ਹੈ, ਜਿਸ ਦੀ ਸ਼ੁਰੂਆਤ 64 ਸਾਲ ਦੀ ਉਮਰ (ਮਈ 2022) ਵਿਚ ਗੰਗਾ ਨਦੀ ਦੇ ਬਰਫ਼ੀਲੇ ਰੈਪਿਡਸ ਉਤੇ ਰਾਫ਼ਟਿੰਗ ਕਰ ਕੇ ਕੀਤੀ। ਬਲਰਾਮ ਸਿੰਘ ਕੇਵਲ ਅਪਣੀ ਨੌਕਰੀ ਦੌਰਾਨ ਖੇਡ (ਅਥਲੈਟਿਕਸ, ਮੈਰਾਥਨ, ਫ਼ੁਟਬਾਲ, ਕ੍ਰਿਕੇਟ) ਵਿਚ ਹੀ ਨਹੀਂ, ਸਗੋਂ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਸਰਗਰਮ ਰਹੇ ਹਨ।

ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਿਚ ਅਪਣੀ ਇੱਛਾ ਨਾਲ 146 ਵਾਰ ਖ਼ੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਅਪਣੀ ਜ਼ਿੰਦਗੀ ਨੂੰ ਪੂਰੀ ਉਚਾਈ ਤੇ ਪੂਰੀ ਗਹਿਰਾਈ ਤਕ ਹੰਢਾਇਆ ਹੈ। ਮੇਰੀ ਇਹ ਉਪਲਬਧੀ ਦਸਦੀ ਹੈ ਕਿ ਦਿ੍ਰੜ ਇੱਛਾ,  ਜਨੂੰਨ ਅਤੇ ਉਤਸ਼ਾਹ ਅੱਗੇ ਉਮਰ ਮਾਅਨੇ ਨਹੀਂ ਰਖਦੀ।