Kangana Ranaut ਮਾਣਹਾਨੀ ਮਾਮਲੇ ’ਚ ਬਠਿੰਡਾ ਦੀ ਅਦਾਲਤ ਵਿਚ ਹੋਈ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ

Hearing in Kangana Ranaut defamation case held in Bathinda court

ਬਠਿੰਡਾ : ਦਿੱਲੀ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਟਵਿੱਟਰ 'ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ’ਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਵਿਚ ਅੱਜ ਸੁਣਵਾਈ ਹੋਈ । ਦੋਹਾਂ ਧਿਰਾਂ ਦੇ ਵਕੀਲ ਅਦਾਲਤ 'ਚ ਮੌਜੂਦ ਸਨ ਪਰ ਬਜ਼ੁਰਗ ਬੇਬੇ ਮਹਿੰਦਰ ਕੌਰ ਸਿਹਤ ਖ਼ਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੀ। ਅਦਾਲਤ ਨੇ ਕੰਗਣਾ ਰਣੌਤ ਦੇ ਵਕੀਲ ਨੂੰ ਗਵਾਹਾਂ ਦੀ ਪਛਾਣ ਕਰਨ ਲਈ 5 ਜਨਵਰੀ, 2026 ਨੂੰ ਨਿੱਜੀ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਉਸੇ ਤਾਰੀਖ਼ ਨੂੰ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਬਹਿਣੀਵਾਲ ਨੇ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਦੇ ਬਿਆਨ ਅਦਾਲਤ 'ਚ ਦਰਜ ਕੀਤੇ ਗਏ ਸਨ। ਉਧਰ ਕੰਗਣਾ ਰਣੌਤ ਵੱਲੋਂ ਨਿੱਜੀ ਪੇਸ਼ੀ ਦੀ ਛੋਟ ਦੇ ਮਾਮਲੇ ਵਿਚ ਵੀ ਅਦਾਲਤ ਵੱਲੋਂ ਅੱਜ ਕੋਈ ਫ਼ੈਸਲਾ ਨਹੀਂ ਕੀਤਾ ਗਿਆ।