ਕਾਂਗਰਸੀਆਂ ਨੇ ਈ.ਓ. ਨੂੰ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਕਾਂਗਰਸੀ ਆਗੂਆਂ ਦਾ ਇਕ ਵਫਦ

Congressmen EO Getting

ਕੁਰਾਲੀ : ਸ਼ਹਿਰ ਦੇ ਕਾਂਗਰਸੀ ਆਗੂਆਂ ਦਾ ਇਕ ਵਫਦ ਰਾਕੇਸ਼ ਕਾਲੀਆ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਕਮਲਜੀਤ ਚਾਵਲਾ ਚੇਅਰਮੈਨ ਕੋਆਰਡੀਨੇਸ਼ਨ ਸੈਲੱ, ਕੌਂਸ਼ਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਵਿਚ ਸ਼੍ਰੀ ਜਸਵਿੰਦਰ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਸ਼ਲ, ਬੀਬੀ ਪਰਮਜੀਤ ਕੌਰ, ਪ੍ਰਦੀਪ ਰੂੜਾ, ਪੰਕਜ ਗੋਯਲ, ਲੱਕੀ ਕਲਸੀ, ਰਾਜੇਸ ਰਾਣਾ ਸਮੇਤ ਕਾਰਜ ਸਾਧਕ ਅਫਸਰ ਨਗਰ ਕੌਂਸ਼ਲ ਗੁਰਦੀਪ ਸਿੰਘ ਨੂੰ ਮਿਲਿਆ ਜਿਸ ਵਿਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ।

ਇਸ ਮੌਕੇ ਕੌਂਸ਼ਲਰ ਬਹਾਦਰ ਸਿੰਘ ਓਕੇ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਉਦਿਆਂ ਦੱਸਿਆ ਕਿ ਸ਼ਹਿਰ ਵਿਚ 9 ਦੇ ਕਰੀਬ ਟਿਊਬਵੈਲ ਮਨਜੂਰ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਸਿਰਫ ਪੰਜ ਹੀ ਚਾਲੂ ਕੀਤੇ ਗਏ ਹਨ ਜਦਕਿ ਇਕ Îਟਿਊਬਵੈਲ ਫੇਲ ਹੋ ਗਿਆ ਸੀ ਅਤੇ ਜੋ ਬਾਕੀ ਹਨ ਉਹ ਵੀ ਹਲੇ ਤੱਕ ਲਗਾਏ ਨਹੀ ਗਏ। ਉਨ੍ਹਾਂ ਦਸਿਆ ਕਿ ਸ਼ਹਿਰ ਦੇ ਚੰਡੀਗੜ੍ਹ ਰੋਡ ਖਾਲਸਾ ਸਕੂਲ ਦੇ ਸਾਹਮਣੇ ਦੋਨਾਂ ਸਾਇਡਾਂ ਤੇ ਨਾਲੇ ਬਣਾਉਣ ਦੀ ਪ੍ਰੋਵਿਜਨ ਹੈ ਪਰ ਇਹ ਹਲੇ ਤੱਕ ਉਹ ਵੀ ਬਣਾਏ ਨਹੀ ਗਏ ਜਦਕਿ ਅਕਾਲੀ ਸਰਕਾਰ ਮੌਕੇ ਸ਼ਹਿਰ ਵਿਚ ਕਰੋੜਾਂ ਰੁਪਏ ਖਰਚ ਕਰਕੇ ਪਾਇਆ ਗਿਆ

ਸੀਵਰੇਜ ਬੁਰੀ ਤਰਾਂ ਅਸਫਲ ਹੋਇਆ ਪਿਆ ਹੈ ਤੇ ਥਾਂ ਥਾਂ ਲੀਕਜ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਅੱਗਿਓਂ ਨਾਲੇ ਦੀ ਸਫਾਈ ਨਾ ਹੋਣ ਕਾਰਕੇ ਸਰਸਾਤ ਦਾ ਗੰਦਾ ਪਾਣੀ ਹਸਪਤਾਲ ਵਿਚ ਜਮਾਂ ਹੋ ਜਾਂਦਾ ਹੈ ਜਿਸ ਨਾਲ ਚਾਰੇ ਪਾਸੇ ਬਦਬੂ ਫੈਲ ਜਾਂਦੀ ਏ ਤੇ ਬਿਮਾਰੀਆਂ ਪੈਦਾ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਸ਼ਹਿਰ ਵਿਚ ਸਫਾਈ ਵਿਵਸਥਾ ਦਾ ਤਾਂ ਜਨਾਜਾ ਹੀ ਨਿਕਲਿਆ ਪਿਆ ਹੈ।

ਵਫਦ ਦੇ ਆਗੂਆਂ ਨੇ ਸ਼ਹਿਰ ਦੇ ਡੇਰਾ ਗੁਸਾਂਈਆਣਾ ਨੇੜੇ ਬਣੇ ਅੰਡਰ ਬ੍ਰਿਜ ਵਿਖੇ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਨਵੇਂ ਬਣੇ ਹਾਈਵੇ ਰੋਡ ਤੇ ਲਾਈਟਾਂ ਲਗਾਏ ਜਾਣ ਦੀ ਵੀ ਮੰਗ ਕੀਤੀ। ਉਪਰੰਤ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਨੇ ਸਾਰਿਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਜਲਦ ਨਿਪਟਾਰਾ ਕੀਤੇ ਜਾਣ ਦਾ ਵਿਸਵਾਸ ਦਿਵਾਈਆ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਦੀ ਗੱਲ 'ਤੇ ਜ਼ੋਰ ਦਿਤਾ।